ਜਕਾਰਤਾ : 100 ਮੀ. 'ਚ ਚਾਂਦੀ ਤਮਗਾ ਜਿੱਤਣ ਵਾਲੀ ਦੂਤੀ ਚੰਦ ਅਤੇ 400 ਮੀ. 'ਚ ਚਾਂਦੀ ਤਮਗਾ ਜਿੱਤਣ ਵਾਲੀ ਹਿਮਾ ਦਾਸ ਨੇ 18ਵੀਆਂ ਏਸ਼ੀਆਈ ਖੇਡਾਂ 'ਚ ਮੰਗਲਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 200 ਮੀ. ਮੁਕਾਬਲੇ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।

ਦੂਤੀ ਚੰਦ 200 ਮੀ. ਦੇ ਕੁਆਲੀਫੀਕੇਸ਼ਨ 'ਚ 23.37 ਸਕਿੰਟ ਦਾ ਸਮਾਂ ਲੈ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਹਿਮਾ ਦਾਸ ਦਾ ਸਮਾਂ 23.47 ਸਕਿੰਟ ਰਿਹਾ। ਕੁਆਲੀਫਾਈ ਕਰਨ ਵਾਲੀ 16 ਐਥਲੀਟਾਂ 'ਚ ਦੂਤੀ ਨੂੰ ਦੂਜਾ ਅਤੇ ਹਿਮਾ ਨੂੰ 7ਵਾਂ ਸਥਾਨ ਮਿਲਿਆ ਹੈ। 200 ਮੀ. ਦੇ ਸੈਮੀਫਾਈਨਲ ਦਾ ਫੈਸਲਾ ਅੱਜ ਸ਼ਾਮ ਨੂੰ ਹੋ ਜਾਵੇਗਾ।

ਸਟੁਅਰਟ ਬਿੰਨੀ ਨੇ ਬਾਊਂਡਰੀ ਲਾਈਨ 'ਤੇ ਇਕ ਹੱਥ ਨਾਲ ਫੜਿਆ ਕੈਚ, ਵੀਡੀਓ
NEXT STORY