ਲੰਡਨ— ਇੰਗਲੈਂਡ ਨੇ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਮੰਗਲਵਾਰ ਨੂੰ ਚੁਣੀ ਗਈ ਟੀਮ ’ਚ ਜੋਸ ਬਟਲਰ ਤੇ ਜਾਨੀ ਬੇਅਰਸਟੋ ਸਮੇਤ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਖੇਡਣ ਵਾਲੇ ਸਟਾਰ ਖਿਡਾਰੀਆਂ ਨੂੰ ਆਰਾਮ ਦਿੱਤਾ ਹੈ ਜਦਕਿ ਸੱਟ ਕਾਰਨ ਜੋਫ਼ਰਾ ਆਰਡਰ ਤੇ ਬੇਨ ਸਟੋਕਸ ਦੇ ਨਾਂ ’ਤੇ ਵਿਚਾਰ ਨਹੀਂ ਕੀਤਾ ਗਿਆ। ਇੰਗਲੈਂਡ ਨੇ ਦੋ ਜੂਨ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ ਲਈ 15 ਮੈਂਬਰੀ ਟੀਮ ਦੀ ਚੋਣ ਕੀਤੀ ਹੈ।
ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਭਾਰਤ ਤੋਂ ਪਰਤਨ ’ਤੇ 10 ਦਿਨ ਦੇ ਇਕਾਂਤਵਾਸ ਤੋਂ ਗੁਜ਼ਰਨ ਵਾਲੇ ਖਿਡਾਰੀਆਂ ਦੇ ਸੰਦਰਭ ’ਚ ਕਿਹਾ ਕਿ ਕਈ ਫ਼ਾਰਮੈਟ ’ਚ ਖੇਡਣ ਵਾਲੇ ਮੋਈਨ ਅਲੀ, ਜਾਨੀ ਬੇਅਰਸਟੋ, ਜੋਸ ਬਟਲਰ, ਸੈਮ ਕੁਰੇਨ ਤੇ ਕ੍ਰਿਸ ਵੋਕਸ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਅੱਤਲ ਹੋਣ ਦੇ ਬਾਅਦ ਆਪਣੇ ਵਰਤਨ ਪਰਤਨ ’ਤੇ ਇਕਾਂਤਵਾਸ ਪੂਰਾ ਕਰਨ ਦੇ ਬਾਅਦ ਆਰਾਮ ਦਿੱਤਾ ਗਿਆ ਹੈ। ਸਮਾਂ ਆਉਣ ’ਤੇ ਆਪਣੀਆਂ ਕਾਊਂਟੀ ਟੀਮਾਂ ਨਾਲ ਜੁੜਨ ਤੋਂ ਪਹਿਲਾਂ ਉਹ ਕੁਝ ਸਮਾਂ ਆਰਾਮ ਕਰਨਗੇ। ਨਿਊਜ਼ੀਲੈਂਡ ਦੇ ਬਾਅਦ ਇੰਗਲੈਂਡ ਨੂੰ ਚਾਰ ਅਗਸਤ ਤੋਂ ਪੰਜ ਮੈਚਾਂ ਦੀ ਟੈਸਟ ਸੀਰੀਜ਼ ’ਚ ਭਾਰਤ ਦੀ ਮੇਜ਼ਬਾਨੀ ਕਰਨੀ ਹੈ।
ਇੰਗਲੈਂਡ ਦੀ ਟੀਮ ਇਸ ਤਰ੍ਹਾਂ ਹੈ - ਜੋ ਰੂਟ (ਕਪਤਾਨ), ਜੇਮਸ ਐਂਡਰਸਨ, ਜੇਮਸ ਬੇ੍ਰਸੀ, ਸਟੁਅਰਟ ਬ੍ਰਾਡ, ਰੋਰੀ ਬਰਨਸ, ਜੈਕ ਕ੍ਰਾਊਲੀ, ਬੇਨ ਫ਼ੋਕਸ, ਡੇਨ ਲਾਰੇਂਸ, ਜੈਕ ਲੀਚ, ਕ੍ਰੇਗ ਓਵਰਟਨ, ਓਲੀ ਪੋਪ, ਓਲੀ ਰੋਬਿਨਸਨ, ਡਾਮ ਸਿਬਲੇ, ਓਲੀ ਸਟੋਨ ਤੇ ਮਾਰਕਵੁੱਡ।
ਫ਼ੀਫ਼ਾ ਵਿਸ਼ਵ ਕੱਪ ਹਰ ਦੋ ਸਾਲ ’ਚ ਆਯੋਜਿਤ ਕਰਨ ਦਾ ਪ੍ਰਸਤਾਵ
NEXT STORY