ਜਲੰਧਰ - ਇੰਗਲੈਂਡ ਦਾ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਇਨ੍ਹਾਂ ਦਿਨਾਂ ਵਿਚ ਸੈਲੀਬ੍ਰਿਟੀ ਡੇਟਿੰਗ ਐਪ 'ਤੇ ਬਣੇ ਆਪਣੇ ਅਕਾਊਂਟ ਕਾਰਨ ਚਰਚਾ ਵਿਚ ਹੈ। ਉਕਤ ਅਕਾਊਂਟ ਵਿਚ ਬ੍ਰਾਡ ਨੇ ਖੁਦ ਨੂੰ ਸਿੰਗਲ, ਲੋਕੇਸ਼ਨ ਨਾਟਿੰਘਮ (ਜਿੱਥੋਂ ਉਹ ਘਰੇਲੂ ਕ੍ਰਿਕਟ ਖੇਡਦਾ ਹੈ) ਤੇ ਪ੍ਰੋਫੈਸ਼ਨ ਵਿਚ ਕ੍ਰਿਕਟਰ ਦੱਸਿਆ ਹੈ। ਬ੍ਰਾਡ ਦੀ ਡੇਟਿੰਗ ਐਪ 'ਤੇ ਆਉਂਦੇ ਹੀ ਇਹ ਖਬਰ ਸੋਸ਼ਲ ਸਾਈਟਸ 'ਤੇ ਫੈਲ ਗਈ, ਜਿਸ ਤੋਂ ਬਾਅਦ ਬ੍ਰਾਡ ਦੀ ਸਾਬਕਾ ਗਰਲਫ੍ਰੈਂਡ ਮੌਲੀ ਕਿੰਗ ਟ੍ਰੈਂਡ ਕਰਨ ਲੱਗੀ।
ਜ਼ਿਕਰਯੋਗ ਹੈ ਕਿ ਰਿਐਲਿਟੀ ਟੀ. ਵੀ. ਸਟਾਰ ਮੌਲੀ ਕਿੰਗ ਤੇ ਸਟੂਅਰਟ ਬ੍ਰਾਡ ਦਾ ਬੀਤੇ ਸਾਲ ਅਗਸਤ ਵਿਚ ਬ੍ਰੇਕਅਪ ਹੋ ਗਿਆ ਸੀ। ਮੌਲੀ ਨੇ ਇਕ ਚੈਨਲ ਵਿਚ ਬ੍ਰਾਡ ਨਾਲ ਬ੍ਰੇਕਅਪ ਦੇ ਬਾਰੇ ਵਿਚ ਸਵਾਲ ਪੁੱਛਣ 'ਤੇ ਕਿਹਾ ਸੀ ਕਿ ਉਹ ਅਜੇ ਅਜਿਹੇ ਲੜਕਿਆਂ ਨੂੰ ਪਸੰਦ ਨਹੀਂ ਕਰਦੀ, ਜਿਸ ਤਕ ਪਹੁੰਚ ਸਕਣਾ ਮੁਸ਼ਕਿਲ ਹੋਵੇ। ਵੈਸੇ ਵੀ ਮੈਂ ਕਿਸੇ ਦੇ ਪਿੱਛੇ-ਪਿੱਛੇ ਚੱਲਣਾ ਜਾਂ ਇੰਤਜ਼ਾਰ ਕਰਨਾ ਪਸੰਦਾ ਨਹੀਂ ਕਰਦੀ।
ਦੱਸਿਆ ਜਾਂਦਾ ਹੈ ਕਿ ਬ੍ਰਾਡ ਤੇ ਮੌਲੀ ਆਪਣੇ ਕੰਮਾਂ ਵਿਚ ਇੰਨਾ ਰੁੱਝੇ ਸੀ ਕਿ ਉਨ੍ਹਾਂ ਨੂੰ ਮਿਲਣ ਲਈ ਸਮਾਂ ਹੀ ਨਹੀਂ ਮਿਲਦਾ ਸੀ। ਅਜਿਹੇ ਵਿਚ ਉਨ੍ਹਾਂ ਨੇ ਬ੍ਰੇਕਅਪ ਕਰਨਾ ਹੀ ਇਕਲੌਤਾ ਰਸਤਾ ਚੁਣਿਆ। ਹਾਲਾਂਕਿ ਇਸਦੇ ਇਕ ਮਹੀਨੇ ਬਾਅਦ ਹੀ ਲੰਡਨ ਦੇ ਇਕ ਮਸ਼ਹੂਰ ਹੋਟਲ ਵਿਚ ਉਹ ਫਿਰ ਹੱਸਦੇ-ਖੇਡਦੇ ਦਿਸੇ ਪਰ ਕੀ ਉਹ ਫਿਰ ਤੋਂ ਨੇੜੇ ਆ ਗਏ ਹਨ, ਇਸਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਮੌਲੀ ਤੇ ਬ੍ਰਾਡ ਦੀ ਪਹਿਲੀ ਮੁਲਾਕਾਤ ਦੋਵਾਂ ਦੇ ਇਕ ਸਾਂਝੇ ਦੋਸਤ ਕਾਰਨ ਹੋਈ ਸੀ। ਇਸ ਤੋਂ ਬਾਅਦ ਕਈ ਵੱਡੇ ਈਵੈਂਟਾਂ 'ਤੇ ਦੋਵੇਂ ਬਾਹਾਂ ਵਿਚ ਬਾਂਹਾਂ ਪਾ ਕੇ ਪਹੁੰਚਣ ਲੱਗੇ। ਇੱਥੋਂ ਤਕ ਕਿ ਮੀਡੀਆ ਜਗਤ ਵਿਚ ਵੀ ਉਨ੍ਹਾਂ ਨੂੰ ਸੋਹਣੇ-ਸੁਨੱਖੇ ਤੇ ਖਿੱਚਵੇਂ ਅਕਸ ਵਾਲੇ ਜੋੜੇ ਦੇ ਰੂਪ ਵਿਚ ਜਾਣਿਆ ਜਾਣ ਲੱਗਾ ਸੀ।
ਲਾਹਿੜੀ ਨੇ 70 ਦਾ ਕਾਰਡ ਖੇਡਿਆ
NEXT STORY