ਲੰਡਨ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਗੁਸ ਏਟਕਿੰਸਨ ਦਾ ਹੈਮਸਟ੍ਰਿੰਗ ਸੱਟ ਕਾਰਨ ਭਾਰਤ ਖਿਲਾਫ 20 ਜੂਨ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ’ਚ ਖੇਡਣਾ ਸ਼ੱਕੀ ਹੈ। ਭਾਰਤ ਅਤੇ ਇੰਗਲੈਂਡ 5 ਟੈਸਟ ਮੈਚਾਂ ਦੀ ਲੜੀ ਖੇਡਣਗੇ।ਮੀਡੀਆ ਰਿਪੋਰਟਸ ਅਨੁਸਾਰ ਗੇਂਦਬਾਜ਼ ਗੁਸ ਏਟਕਿੰਸਨ ਦਾ ਭਾਰਤ ਖਿਲਾਫ ਪਹਿਲੇ ਟੈਸਟ ’ਚ ਖੇਡਣਾ ਸ਼ੱਕੀ ਹੈ ਕਿਉਂਕਿ ਉਸ ਦੇ ਸੱਜੇ ਹੈਮਸਟ੍ਰਿੰਗ ’ਚ ਖਿਚਾਅ ਆ ਗਿਆ ਹੈ। 27 ਸਾਲ ਦੇ ਏਟਕਿੰਸਨ ਨੂੰ ਜ਼ਿੰਮਬਾਵੇ ’ਚ ਪਿਛਲੇ ਮਹੀਨੇ ਟੈਸਟ ਦੌਰਾਨ ਸੱਟ ਲੱਗੀ ਸੀ, ਜਿਸ ਨਾਲ ਉਹ ਵੈਸਟਇੰਡੀਜ਼ ਖਿਲਾਫ 3-9 ਨਾਲ ਜਿੱਤੀ ਲੜੀ ’ਚ ਨਹੀਂ ਖੇਡ ਸਕਿਆ ਸੀ। ਜੇਕਰ ਏਟਕਿੰਸਨ ਫਿੱਟ ਨਹੀਂ ਹੁੰਦਾ ਤਾਂ ਇਹ ਇੰਗਲੈਂਡ ਲਈ ਵੱਡਾ ਝਟਕਾ ਹੋਵੇਗਾ ਕਿਉਂਕਿ ਮਾਰਕ ਵੁੱਡ ਅਤੇ ਓਲੀ ਸਟੋਨ ਪਹਿਲਾਂ ਹੀ ਜ਼ਖਮੀ ਹਨ।
ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਇੰਗਲੈਂਡ ਨੇ ਕੀਤਾ ਵਨਡੇ ਲੜੀ ’ਚ ਸੂਪੜਾ ਸਾਫ
NEXT STORY