ਵੋਰਸੇਸਟਰ- ਸਟਾਰ ਬੱਲੇਬਾਜ਼ਾਂ ਮੁਰਲੀ ਵਿਜੇ, ਕਪਤਾਨ ਕਰੁਣ ਨਾਇਰ ਤੇ ਅਜਿੰਕਯ ਰਹਾਨੇ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਭਾਰਤ-ਏ ਨੂੰ ਇੰਗਲੈਂਡ ਲਾਇਨਜ਼ ਹੱਥੋਂ ਇਕਲੌਤੇ ਤੇ ਗੈਰ-ਅਧਿਕਾਰਤ ਟੈਸਟ ਦੇ ਚੌਥੇ ਤੇ ਆਖਰੀ ਦਿਨ ਵੀਰਵਾਰ ਨੂੰ 253 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਭਾਰਤ-ਏ ਦੇ ਸਾਹਮਣੇ 421 ਦੌੜਾਂ ਦਾ ਟੀਚਾ ਸੀ ਪਰ ਟੀਮ 44 ਓਵਰਾਂ ਵਿਚ ਹੀ 167 ਦੌੜਾਂ 'ਤੇ ਸਿਮਟ ਗਈ। ਭਾਰਤੀ ਟੈਸਟ ਟੀਮ ਵਿਚ ਸ਼ਾਮਲ ਵਿਜੇ, ਨਾਇਰ ਤੇ ਉਪ ਕਪਤਾਨ ਰਹਾਨੇ ਤੋਂ ਉਮੀਦ ਸੀ ਕਿ ਉਹ ਇੰਗਲੈਂਡ ਲਾਇਨਜ਼ ਦੇ ਗੇਂਦਬਾਜ਼ਾਂ ਸਾਹਮਣੇ ਸਖਤ ਚੁਣੌਤੀ ਪੇਸ਼ ਕਰਨਗੇ ਪਰ ਉਨ੍ਹਾਂ ਨੇ ਤਾਂ ਜਿਵੇਂ ਆਪਣੇ ਹਥਿਆਰ ਹੀ ਸੁੱਟ ਦਿੱਤੇ ਹੋਣ।

ਨੇਤਰਹੀਨ ਕ੍ਰਿਕਟ 'ਚ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ 1-0 ਨਾਲ ਬਣਾਈ ਬੜ੍ਹਤ
NEXT STORY