ਵੋਲਗੋਗ੍ਰਾਦ— ਏਸ਼ੀਆਈ ਟੀਮ ਜਾਪਾਨ ਨੇ ਪੋਲੈਂਡ ਤੋਂ ਗਰੁਪ 'ਐੱਚ' 'ਚ ਵੀਰਵਾਰ ਨੂੰ 0-1 ਨਾਲ ਹਾਰ ਝੱਲਣ ਦੇ ਬਾਵਜੂਦ ਗਰੁਪ ਤੋਂ ਦੂਜੇ ਸਥਾਨ ਦੀ ਟੀਮ ਦੇ ਰੂਪ 'ਚ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਦੌਰ 'ਚ ਪ੍ਰਵੇਸ਼ ਕਰ ਲਿਆ। ਜਾਪਾਨ ਅਤੇ ਸੇਨੇਗਲ ਦੇ ਇਕ ਬਰਾਬਰ 4-4 ਅੰਕ ਅਤੇ ਗੋਲ ਔਸਤ ਰਿਹਾ ਪਰ ਜਾਪਾਨ ਨੇ ਸੇਨੇਗਲ ਤੋਂ ਘੱਟ ਯੇਲੋ ਕਾਰਡ ਮਿਲਣ ਕਾਰਨ ਨਾਕਆਊਟ 'ਚ ਪ੍ਰਵੇਸ਼ ਕਰ ਲਿਆ ਜਦਕਿ ਸੇਨੇਗਲ ਦੀ ਟੀਮ ਤੀਜੇ ਸਥਾਨ 'ਤੇ ਰਹਿ ਕੇ ਵੀ ਬਾਹਰ ਹੋ ਗਈ। ਇਸ ਗਰੁਪ ਤੋਂ ਕੋਲੰਬੀਆ 6 ਅੰਕਾਂ ਨਾਲ ਚੋਟੀ 'ਤੇ ਰਹਿ ਕੇ ਅਗਲੇ ਦੌਰ 'ਚ ਚੱਲਿਆ ਗਿਆ ਪੌਲੈਂਡ ਦੀ ਟੀਮ ਗਰੁਪ 'ਚ ਚੌਥੇ ਸਥਾਨ 'ਤੇ ਰਹੀ ਅਤੇ ਜਿੱਤ ਨਾਲ ਵਿਸ਼ਨ ਕੱਪ ਤੋਂ ਬਾਹਰ ਹੋ ਗਈ।
ਬ੍ਰਾਜ਼ੀਲ ਟੀਮ ਦੇ ਡਾਕਟਰ ਦਾ ਬਿਆਨ, ਹੋਟਲ ਦੇ ਗੱਦੇ ਬਣੇ ਮਾਰਸੇਲੋ ਦੀ ਪਿੱਠ ਦਾ ਦਰਦ
NEXT STORY