ਭੁਵਨੇਸ਼ਵਰ- ਮੈਦਾਨੀ ਹਾਕੀ 'ਚ ਲੰਮੇ ਸਮੇਂ ਤੱਕ ਆਧਾਰ ਮੰਨੀ ਜਾਣ ਵਾਲੀ ਡਰੈਗ ਫਲਿੱਕ ਦੀ ਕਲਾ ਇਸ ਖੇਡ 'ਚ ਤਕਨੀਕੀ ਵਿਕਾਸ ਕਾਰਨ ਤੇਜ਼ੀ ਨਾਲ ਖਤਮ ਹੁੰਦੀ ਜਾ ਰਹੀ ਹੈ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਗੋਲ ਕਰਨ ਦੀ ਇਸ ਮਹੱਤਵਪੂਰਨ ਤਕਨੀਕ ਦੇ ਭਵਿੱਖ 'ਚ ਹੋਰ ਬੁਰੀ ਹਾਲਤ 'ਚ ਪੁੱਜਣ ਤੋਂ ਪਹਿਲਾਂ ਇਸ 'ਚ ਆਕਸੀਜਨ ਭਰਨਾ ਜ਼ਰੂਰੀ ਹੋ ਗਿਆ ਹੈ । ਇਸ ਕਲਾ 'ਤੇ ਖ਼ਤਰਾ ਮੰਡਰਾਅ ਰਿਹਾ ਹੈ। ਹਾਲਾਂਕਿ ਅਜੇ ਉਸ ਦੀਆਂ ਸਾਰੀਆਂ 'ਲਾਈਫ ਲਾਈਨਜ਼' ਖਤਮ ਨਹੀਂ ਹੋਈਆਂ ਹਨ । ਆਧੁਨਿਕ ਤਕਨੀਕ, ਜਿਵੇਂ ਵੀਡੀਓ ਵਿਸ਼ਲੇਸ਼ਣ, ਕੋਚਿੰਗ ਪ੍ਰਣਾਲੀ 'ਚ ਸੁਧਾਰ, ਬਚਾਅ ਦੀਆਂ ਵਧੀਆ ਸਮੱਗਰੀਆਂ ਕਾਰਨ ਡਰੈਗ ਫਲਿੱਕ ਨਾਲ ਗੋਲ ਕਰਨਾ ਲਗਾਤਾਰ ਮੁਸ਼ਕਿਲ ਹੁੰਦਾ ਜਾ ਰਿਹਾ ਹੈ।
ਵਿਸ਼ਵ ਕੱਪ 'ਚ ਅਜੇ ਤੱਕ 24 ਮੈਚ ਹੋਏ ਹਨ, ਜਿਨ੍ਹਾਂ 'ਚ 76 ਫੀਸਦੀ ਪੈਨਲਟੀ ਕਾਰਨਰ ਅਸਫਲ ਰਹੇ ਹਨ, ਤਸਵੀਰ ਸਾਫ ਹੈ, ਡਰੈਗ ਫਲਿੱਕ ਦੀ ਕਲਾ ਕਮਜ਼ੋਰ ਹੋ ਰਹੀ ਹੈ ਤਾਂ ਟੀਮਾਂ ਦੀ ਡਿਫੈਂਸ ਪ੍ਰਣਾਲੀ ਮਜ਼ਬੂਤ ।
ਰੀਓ ਓਲੰਪਿਕ ਤੋਂ ਵਧੀ ਹੈ ਚਿੰਤਾ
ਡਰੈਗ ਫਲਿੱਕ ਨੂੰ ਲੈ ਕੇ ਇਹ ਚਿੰਤਾ ਹੁਣੇ ਹੀ ਸ਼ੁਰੂ ਨਹੀਂ ਹੋਈ । ਰੀਓ ਓਲੰਪਿਕ 2016 ਤੋਂ ਹੀ ਪੈਨਲਟੀ ਕਾਰਨਰ 'ਤੇ ਘੱਟ ਗੋਲ ਹੋ ਰਹੇ ਹਨ ਅਤੇ ਹਰ ਟੂਰਨਾਮੈਂਟ 'ਚ ਇਸ ਦੀ ਗਿਣਤੀ 'ਚ ਕਮੀ ਆ ਰਹੀ ਹੈ। ਮੌਜੂਦਾ ਸਮੇਂ 'ਚ ਦੁਨੀਆ ਦੇ ਸਭ ਤੋਂ ਵਧੀਆ ਡਰੈਗ ਫਲਿੱਕਰ ਮੰਨੇ ਜਾਣ ਵਾਲੇ ਅਰਜਨਟੀਨਾ ਦੇ ਪੀਲੈਟ ਨੇ ਕਿਹਾ ਹੈ ਕਿ ਤੁਹਾਨੂੰ ਡਿਫੈਂਡਰਾਂ ਨੂੰ ਝਕਾਨੀ ਦੇਣ ਦਾ ਤਰੀਕਾ ਲੱਭਣਾ ਪਵੇਗਾ । ਉਸ ਨੇ ਕਿਹਾ, ''ਇਹ ਇਸ 'ਤੇ ਨਿਰਭਰ ਕਰਦਾ ਹੈ ਕਿ ਹੋਰ ਟੀਮ ਕਿਵੇਂ ਬਚਾਅ ਕਰਦੀ ਹੈ । ਤੁਸੀਂ ਡਰੈਗ ਫਲਿੱਕਰਸ ਕੋਲੋਂ ਹਰ ਕੋਨੇ ਤੋਂ ਗੋਲ ਕਰਨ ਦੀ ਉਮੀਦ ਨਹੀਂ ਕਰ ਸਕਦੇ। ਹਰੇਕ ਡਰੈਗ ਫਲਿੱਕਰ ਹੋਰ ਟੀਮਾਂ ਦੀ ਡਿਫੈਂਸ ਲਾਈਨ ਦਾ ਅਧਿਐਨ ਕਰਦਾ ਹੈ ।''
ਡਿਫੈਂਸ ਮਜ਼ਬੂਤ ਹੋਇਆ : ਹੁਣ ਡਰੈਗ ਫਲਿੱਕ ਨਾਲ ਗੋਲ ਕਰਨਾ ਲਗਾਤਾਰ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਕਿਉਂਕਿ ਹਰੇਕ ਟੀਮ ਦਾ ਰਿਜ਼ਰਵੇਸ਼ਨ ਮਜ਼ਬੂਤ ਬਣ ਗਿਆ ਹੈ । ਬਚਾਅ ਦੇ ਵਧੀਆ ਉਪਕਰਨਾਂ ਕਾਰਨ ਪਹਿਲਾ ਰਨਰ ਹੁਣ ਭੱਜ ਕੇ ਹਿੱਟ ਨੂੰ ਸੰਭਾਲਣ 'ਚ ਨਹੀਂ ਹਿਚਕਿਚਾਉਂਦਾ ਹੈ ਪਰ ਹੁਣ ਵੀ ਗੋਂਜਾਲੋ ਪੀਲੈਟ ਵਰਗੇ ਚੰਗੇ ਫਲਿੱਕਰਸ ਹਨ, ਜੋ ਆਪਣੀ ਤਾਕਤ ਤੇ ਮਜ਼ਬੂਤੀ ਨਾਲ ਕਿਸੇ ਵੀ ਡਿਫੈਂਸ ਲਾਈਨ ਨੂੰ ਤੋੜ ਸਕਦੇ ਹਨ।
ਪੈਨਲਟੀ ਕਾਰਨਰ ਅਸਫਲ ਰਹਿਣਾ ਵੱਡੀ ਚਿੰਤਾ : ਆਸਟਰੇਲੀਆ ਦੇ ਮੁੱਖ ਕੋਚ ਕੋਲਿਨ ਬੈਚ ਨੇ ਕਿਹਾ ਕਿ ਪੈਨਲਟੀ ਕਾਰਨਰ ਦੇ ਗੋਲ 'ਚ ਬਦਲਣ ਦੀ ਦਰ 'ਚ ਕਮੀ ਚਿੰਤਾ ਦਾ ਵਿਸ਼ਾ ਹੈ। ਉਸ ਨੇ ਕਿਹਾ, ''ਹਾਂ, ਇਹ ਚਿੰਤਾ ਦਾ ਵਿਸ਼ਾ ਹੈ। ਹੁਣ ਸ਼ਾਰਟ ਕਾਰਨਰ 'ਤੇ ਗੋਲ ਕਰਨਾ ਲਗਾਤਾਰ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਹੁਣ ਡਿਫੈਂਸ ਲਾਈਨ ਕਾਫੀ ਚੰਗੀ ਹੋ ਗਈ ਹੈ।
ਕ੍ਰਿਸਮਿਸ ਦੀ ਤਿਆਰੀ 'ਚ Hot ਮਹਿਲਾ ਗੋਲਫਰ ਨਟਾਲੀਆ, ਸ਼ੇਅਰ ਕੀਤੀ ਤਸਵੀਰਾਂ
NEXT STORY