ਨਵੀਂ ਦਿੱਲੀ - ਚੀਨ ਤੋਂ ਫੈਲੇ ਘਾਤਕ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਖੇਡ ਜਗਤ ਨੇ ਤਾਂ ਹੱਥ ਵਧਾਏ ਹੀ ਹਨ, ਹੁਣ ਉਨ੍ਹਾਂ ਦੇ ਪਰਿਵਾਰ ਵੀ ਅੱਗੇ ਆ ਰਹੇ ਹਨ। ਧਾਕੜ ਸ਼ਟਲਰ ਤੇ ਓਲੰਪਿਕ ਮੈਡਲਿਸਟ ਸਾਇਨਾ ਨੇਹਵਾਲ ਦੇ ਪਰਿਵਾਰ ਨੇ ਕੋਰੋਨਾ ਵਿਰੁੱਧ ਲੜਾਈ ਵਿਚ 1 ਲੱਖ ਰੁਪਏ ਦਾਨ ਦਿੱਤੇ ਹਨ। ਸਾਇਨਾ ਦੇ ਪਿਤਾ ਹਰਵੀਰ ਨੇਹਵਾਲ ਨੇ ਸੋਸ਼ਲ ਮੀਡੀਆ 'ਤੇ ਇਸਦੀ ਜਾਣਕਾਰੀ ਦਿੱਤੀ। ਹਰਵੀਰ ਨੇ ਲਿਖਿਆ, ''ਪੀ. ਐੱਮ. ਕੇਅਰਸ ਫੰਡ ਵਿਚ 1 ਲੱਖ ਰੁਪਏ ਦੀ ਛੋਟੀ ਜਿਹੀ ਮਦਦ। ਹਰਵੀਰ, ਊਸ਼ਾ ਤੇ ਚੰਦ੍ਰਾਂਸ਼ੂ।''
ਬੀ. ਜੇ. ਪੀ. ਵਿਚ ਸ਼ਾਮਲ ਹੋ ਚੁੱਕੀ ਸਾਇਨਾ ਨੇ ਇਸ ਨੂੰ ਰੀ-ਟਵੀਟ ਕਰਦਿਆਂ ਲਿਖਿਆ, ''ਤੁਹਾਡੇ 'ਤੇ ਮਾਣ ਹੈ ਪਾਪਾ, ਮੰਮੀ ਤੇ ਭੈਣ।''
ਇਸ ਖਤਰਨਾਕ ਵਾਇਰਸ ਵਿਰੁੱਧ ਲੜਾਈ ਵਿਚ ਮਦਦ ਲਈ ਪੀ. ਐੱਮ. ਕੇਅਰਸ ਫੰਡ ਦੇ ਗਠਨ ਦਾ ਪੀ. ਐੱਮ. ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ। ਉਸ ਨੇ ਨਾਲ ਹੀ ਦੇਸ਼ਵਾਸੀਆਂ ਨੂੰ ਇਹ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਇਸ ਵਿਚ ਵੱਧ ਤੋਂ ਵੱਧ ਦਾਨ ਕਰਨ। ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਧਾਕੜ ਹਸਤੀਆਂ, ਕਾਰਪੋਰੇਟ ਜਗਤ, ਖਿਡਾਰੀਆਂ ਤੇ ਆਮ ਨਾਗਰਿਕਾਂ ਨੇ ਦਾਨ ਕੀਤਾ।
ਵਿਸ਼ਵ ਸ਼ਤਰੰਜ ਰੈਂਕਿੰਗ 'ਚ ਹੰਪੀ ਦਾ ਦੂਜਾ ਸਥਾਨ ਬਰਕਰਾਰ
NEXT STORY