ਹੈਦਰਾਬਾਦ (ਨਿਕਲੇਸ਼ ਜੈਨ) - ਭਾਰਤ ਦੀ ਨੰਬਰ-2 ਅਤੇ ਵਿਸ਼ਵ ਦੀ ਨੰਬਰ-9 ਖਿਡਾਰਨ ਹਰਿਕਾ ਦ੍ਰੋਣਾਵਲੀ ਨੇ ਸਖਤ ਮੁਕਾਬਲੇ ਵਿਚ ਵਿਸ਼ਵ ਨੰਬਰ-5 ਅਤੇ ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨ ਰੂਸ ਦੀ ਲਾਗਨੋ ਕਾਟੇਰਯਨਾ ਨੂੰ 14-13 ਦੇ ਫਰਕ ਨਾਲ ਹਰਾਉਂਦੇ ਹੋਏ ਫਿਡੇ ਮਹਿਲਾ ਸਪੀਡ ਸ਼ਤਰੰਜ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਇਹ ਖ਼ਬਰ ਪੜ੍ਹੋ- IND v SL : ਧਵਨ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਸ਼ੁਰੂ ਕੀਤੀ ਟ੍ਰੇਨਿੰਗ, ਦੇਖੋ ਤਸਵੀਰਾਂ
ਲਗਾਤਾਰ ਤੀਜੇ ਪਲੇਅ ਆਫ ਮੁਕਾਬਲੇ ਵਿਚ ਹਰਿਕਾ ਬੇਹੱਦ ਸ਼ਾਨਦਾਰ ਲੈਅ ਵਿਚ ਨਜ਼ਰ ਆਈ। ਦੋਵਾਂ ਖਿਡਾਰਨਾਂ ਵਿਚਾਲੇ 3 ਫਾਰਮੈੱਟ ਵਿਚ ਕੁੱਲ 27 ਮੁਕਾਬਲੇ ਖੇਡੇ ਗਏ ਅਤੇ 26 ਮੁਕਾਬਲਿਆਂ ਤੋਂ ਬਾਅਦ ਵੀ ਸਕੋਰ 13-13 ਸੀ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੁਕਾਬਲਾ ਕਿੰਨਾ ਕਾਂਟੇਦਾਰ ਸੀ। ਅਜਿਹੇ ਵਿਚ ਹਰਿਕਾ ਨੇ ਬਿਹਤਰੀਨ ਖੇਡ ਦੇ ਦਮ 'ਤੇ ਜਿੱਤ ਆਪਣੇ ਨਾਂ ਕਰਦੇ ਹੋਏ 14-13 ਨਾਲ ਸੈਮੀਫਾਈਨਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਇਹ ਖ਼ਬਰ ਪੜ੍ਹੋ- 6 ਫੀਸਦੀ ਸ਼ੂਗਰ ਤੇ 10 ਫੀਸਦੀ ਹਾਈ ਬਲੱਡ ਪ੍ਰੈਸ਼ਰ ਤੋਂ ਵੀ ਡਾਕਟਰ ਪ੍ਰੇਸ਼ਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿੰਬਲਡਨ : ਰੋਜਰ ਫੈਡਰਰ ਤੀਜੇ ਦੌਰ 'ਚ
NEXT STORY