ਡਗਲਸ, ਆਇਲ ਆਫ ਮੈਨ (ਨਿਕਲੇਸ਼ ਜੈਨ)- FIDE ਗ੍ਰੈਂਡ ਸਵਿਸ ਦੇ ਅੱਠਵੇਂ ਦੌਰ ਵਿੱਚ ਅੱਗੇ ਚੱਲ ਰਹੇ ਭਾਰਤ ਦੇ ਵਿਦਿਤ ਗੁਜਰਾਤੀ ਨੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੂੰ ਚਿੱਟੇ ਮੋਹਰਿਆਂ ਨਾਲ ਡਰਾਅ ਕਰਕੇ FIDE ਉਮੀਦਵਾਰ ਬਣਨ ਦੇ ਆਪਣੇ ਟੀਚੇ ਨੂੰ ਬਰਕਰਾਰ ਰੱਖਿਆ ਅਤੇ ਇਸ ਸਮੇਂ ਅਮਰੀਕਾ ਦੇ ਫੈਬੀਆਨੋ ਕਾਰੂਆਨਾ, ਰੋਮਾਨੀਆ ਦੇ ਬੋਗਦਾਨ ਡੇਨੀਅਲ ਅਤੇ ਰੂਸ ਦੇ ਆਂਦਰੇ ਏਸੇਪੇਂਕੋ 7 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਹਨ।
ਇਹ ਵੀ ਪੜ੍ਹੋ : ਜੋਹੋਰ ਕੱਪ : ਭਾਰਤ ਨੇ ਪੈਨਲਟੀ ਸ਼ੂਟਆਊਟ ’ਚ ਪਾਕਿਸਤਾਨ ਨੂੰ 6-5 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ
ਸਫੈਦ ਮੋਹਿਰਾਂ ਨਾਲ ਖੇਡਦੇ ਹੋਏ ਵਿਦਿਤ ਨੇ ਸਿਸਿਲੀਅਨ ਅਲਾਪਿਨ ਓਪਨਿੰਗ 'ਚ ਪਹਿਲੇ ਬੋਰਡ 'ਤੇ ਸਿਰਫ 16 ਚਾਲਾਂ 'ਚ ਡਰਾਅ ਖੇਡਿਆ। ਚੌਥੇ ਬੋਰਡ 'ਤੇ ਅਰਜੁਨ ਐਰਿਗਾਸੀ ਨੂੰ ਯੂਕਰੇਨ ਦੇ ਯੂਰੀ ਕੁਜ਼ੁਬੋਵ ਨੇ ਡਰਾਅ 'ਤੇ ਰੋਕਿਆ ਅਤੇ ਉਹ 5.5 ਅੰਕਾਂ ਨਾਲ ਸਾਂਝੇ ਦੂਜੇ ਸਥਾਨ 'ਤੇ ਬਰਕਰਾਰ ਹੈ। ਹੋਰ ਭਾਰਤੀ ਖਿਡਾਰੀਆਂ ਵਿਚ ਨਿਹਾਲ ਸਰੀਨ ਨੇ ਜਰਮਨੀ ਦੇ ਨਿਕਲਾਸ ਨੂੰ ਹਰਾਇਆ ਅਤੇ ਅਰਵਿੰਦ ਚਿਤਾਂਬਰਮ ਨੇ ਫਰਾਂਸ ਦੇ ਮੌਰੀਜ਼ੀ ਨੂੰ ਹਰਾਇਆ।
ਇਹ ਵੀ ਪੜ੍ਹੋ : ਯੁਵਰਾਜ ਸਿੰਘ ਨੇ ਵਿਰਾਟ ਕੋਹਲੀ ਦੇ ਜਨਮਦਿਨ 'ਤੇ ਸਾਂਝਾ ਕੀਤਾ ਖ਼ਾਸ ਨੋਟ
ਮਹਿਲਾ ਵਰਗ ਵਿੱਚ ਵੈਸ਼ਾਲੀ ਆਰ ਫਰਾਂਸ ਦੀ ਸੋਫੀ ਮਿਲੀਏਟ ਨਾਲ ਡਰਾਅ ਖੇਡਣ ਤੋਂ ਬਾਅਦ 6 ਅੰਕਾਂ ਨਾਲ ਸਾਂਝੀ ਬੜ੍ਹਤ ’ਤੇ ਹੈ ਅਤੇ ਉਹ ਯੂਕਰੇਨ ਦੀ ਅੰਨਾ ਮੁਜ਼ਾਯਚੁਕ ਅਤੇ ਬੁਲਗਾਰੀਆ ਦੀ ਐਂਟੋਨੇਟਾ ਸਟੇਫਾਨੋਵਾ ਨਾਲ ਸਾਂਝੀ ਬੜ੍ਹਤ ’ਤੇ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜੋਹੋਰ ਕੱਪ : ਭਾਰਤ ਨੇ ਪੈਨਲਟੀ ਸ਼ੂਟਆਊਟ ’ਚ ਪਾਕਿਸਤਾਨ ਨੂੰ 6-5 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ
NEXT STORY