ਭੁਵਨੇਸ਼ਵਰ - ਪਹਿਲੇ ਮੈਚ ਵਿਚ 8 ਗੋਲਾਂ ਨਾਲ ਮਿਲੀ ਹਾਰ ਨਾਲ ਮੇਜ਼ਬਾਨ ਭਾਰਤੀ ਟੀਮ ਦਾ ਮਨੋਬਲ ਜ਼ਰੂਰ ਡਿੱਗਿਆ ਹੈ ਪਰ ਮੋਰੱਕੋ ਵਿਰੁੱਧ ਸ਼ੁੱਕਰਵਾਰ ਨੂੰ ਫੀਫਾ ਮਹਿਲਾ ਅੰਡਰ-17 ਵਿਸ਼ਵ ਕੱਪ ਦੇ ਦੂਜੇ ਗਰੁੱਪ ਮੈਚ ਵਿਚ ਟੀਮ ਨੂੰ ਵੱਕਾਰ ਬਚਾਉਣ ਲਈ ਬਿਹਤਰ ਪ੍ਰਦਰਸ਼ਨ ਦੀ ਕੋਸ਼ਿਸ਼ ਕਰਨੀ ਹੋਵੇਗੀ। ਭਾਰਤ ਨੂੰ ਮੰਗਲਵਾਰ ਨੂੰ ਪਹਿਲੇ ਮੈਚ ਵਿਚ ਅਮਰੀਕਾ ਨੇ 8-0 ਨਾਲ ਹਰਾਇਆ ਸੀ। ਥਾਮਸ ਡੇਨੇਰਬੀ ਦੀ ਟੀਮ ਇਸ ਨਤੀਜੇ ਨੂੰ ਭੁੱਲ ਕੇ ਗਰੁੱਪ -ਏ ਵਿਚ ਮੋਰੱਕੋ ਵਿਰੁੱਧ ਅੰਕ ਹਾਸਲ ਕਰਨਾ ਚਾਹੇਗੀ। ਭਾਰਤ ਲਈ ਹਾਲਾਂਕਿ ਇਹ ਆਸਾਨ ਨਹੀਂ ਹੋਵੇਗਾ ਕਿਉਂਕਿ ਮੋਰੱਕੋ ਨੇ ਅਫਰੀਕੀ ਕੁਆਲੀਫਾਇੰਗ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਸ ਟੂਰਨਾਮੈਂਟ ਵਿਚ ਥਾਂ ਬਣਾਈ ਹੈ।
ਇਹ ਵੀ ਪੜ੍ਹੋ : ਰੈਫਰੀ ਨੂੰ ਮਾਲਾਮਾਲ ਬਣਾ ਸਕਦੀ ਹੈ ਮਾਰਾਡੋਨਾ ਦੀ 'ਹੈਂਡ ਆਫ ਗੌਡ' ਗੇਂਦ
ਕੁਆਲੀਫਾਇੰਗ ਟੂਰਨਾਮੈਂਟ ਵਿਚ ਮੋਰੱਕੋ ਘਾਨਾ ਨੂੰ ਪੈਨਲਟੀ ਸ਼ੂਟਆਊਟ ਵਿਚ ਹਰਾਇਆ ਸੀ। ਦੂਜੇ ਪਾਸੇ ਭਾਰਤ ਨੂੰ ਮੇਜ਼ਬਾਨ ਹੋਣ ਦੇ ਨਾਤੇ ਸਿੱਧੇ ਐਂਟਰੀ ਮਿਲੀ ਸੀ। ਭਾਰਤੀ ਕੋਚ ਡੇਨੇਰਬੀ ਨੇ ਕਿਹਾ, 'ਮੋਰੱਕੋ ਵਿਰੁੱਧ ਸਾਡੇ ਕੋਲ ਮੌਕਾ ਹੈ। ਜੇਕਰ ਸਹੀ ਖੇਡ ਸਕੇ ਤਾਂ ਗੋਲ ਹੋ ਸਕੇਗਾ ਅਤੇ ਸਾਨੂੰ ਅੰਕ ਮਿਲ ਜਾਣਗੇ। ਸਾਡੇ ਕੋਲ ਜੂਝਾਰੂਪਨ ਦਿਖਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।'
ਭਾਰਤ ਨੂੰ 17 ਅਕਤੂਬਰ ਨੂੰ ਆਖਰੀ ਗਰੁੱਪ ਮੈਚ ਵਿਚ ਬ੍ਰਾਜ਼ੀਲ ਵਰਗੀ ਧਾਰੜ ਟੀਮ ਨਾਲ ਖੇਡਣਾ ਹੈ, ਲਿਹਾਜਾ ਅੰਕ ਬਣਾਉਣ ਦਾ ਉਸਦੇ ਕੋਲ ਇਹ ਮੌਕਾ ਹੈ। ਅਮਰੀਕਾ ਨੇ ਭਾਰਤ ਵਿਰੁੱਧ ਕਾਰਨਰ ਕਿੱਕ 'ਤੇ ਕਈ ਗੋਲ ਕੀਤੇ। ਭਾਰਤ ਨੂੰ ਹੁਣ ਉਨ੍ਹਾਂ ਗਲਤੀਆਂ ਨੂੰ ਦੁਹਰਾਉਣ ਤੋਂ ਬਚਣਾ ਚਾਹੀਦਾ ਹੈ। ਕੋਚ ਨੇ ਕਿਹਾ, 'ਸਾਡੀ ਟੀਮ ਰਫ਼ਤਾਰ ਦਾ ਸਾਹਮਣਾ ਕਰ ਸਕਦੀ ਹੈ ਪਰ ਫੁੱਟਬਾਲ ਸਿਰਫ ਰਫ਼ਤਾਰ ਦੀ ਖੇਡ ਨਹੀਂ। ਇਸ ਵਿਚ ਸਹੀ ਸਮੇਂ 'ਤੇ ਫੈਸਲੇ ਵੀ ਲੈਣੇ ਪੈਂਦੇ ਹਨ। ਅਮਰੀਕਾ ਵਿਰੁੱਧ ਸਾਨੂੰ ਇਹ ਹੀ ਦਿੱਕਤ ਆਈ।'
ਮੋਰੱਕੋ ਦੀ ਟੀਮ ਭਾਰਤ ਲਈ ਅਣਜਾਣ ਹੈਂ ਕਿਉਂਕਿ ਉਸ ਨੇ ਉਮਰ ਵਰਗ ਵਿਚ ਵਧੇਰੇ ਕੌੰਮਾਂਤਰੀ ਮੈਚ ਨਹੀਂ ਖੇਡੇ। ਮੋਰੱਕੋ ਨੂੰ ਪਹਿਲੇ ਮੈਚ ਵਿਚ ਬ੍ਰਾਜ਼ੀਲ ਨੇ 1-0 ਨਾਲ ਹਰਾਇਆ ਸੀ। ਡੇਨੇਰਬੀ ਨੇ ਕਿਹਾ,'ਅਸੀਂ ਬ੍ਰਾਜ਼ੀਲ ਵਿਰੁੱਧ ਉਸ ਨੂੰ ਖੇਡਦੇ ਹੋਏ ਦੇਖਿਆ ਹੈ। ਮੋਰੱਕੋ ਵਿਰੁੱਧ ਗੋਲ ਕਰਨਾ ਆਸਾਨ ਨਹੀਂ ਹੋਵੇਗਾ ਪਰ ਅਸੀਂ ਹਰ ਹਾਲਤ ਵਿਚ ਜਿੱਤ ਦਰਜ ਕਰਨੀ ਹੈ। ਸਾਨੂੰ ਬਿਨਾਂ ਕਿਸੇ ਦਬਾਅ ਦੇ ਖੇਡਣਾ ਪਵੇਗਾ।
ਇਹ ਵੀ ਪੜ੍ਹੋ : Tri-Series : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਜਿੱਤੀ ਸੀਰੀਜ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Tri-Series : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਜਿੱਤੀ ਸੀਰੀਜ਼
NEXT STORY