ਸਪੋਰਟਸ ਡੈਸਕ : ਕਤਰ ਵਿਸ਼ਵ ਕੱਪ 2022 ਵਿਚ ਪ੍ਰਸ਼ੰਸਕਾਂ ਲਈ ਮੌਜ-ਮਸਤੀ ਸੌਖੀ ਨਹੀਂ ਹੋਵੇਗੀ। ਖਾਸ ਤੌਰ ’ਤੇ ਮੈਚ ਦੇਖਦੇ ਹੋਏ ਉਹ ਬੀਅਰ ਦੇ ਗਿਲਾਸ ਛਲਕਾ ਨਹੀਂ ਸਕਣਗੇ। ਕਤਰ ਵਿਚ ਸ਼ਰਾਬ ਨੂੰ ਲੈ ਕੇ ਸਖਤ ਕਾਨੂੰਨ ਹੈ ਪਰ ਵਿਸ਼ਵ ਕੱਪ ਵਿਚ ਇਸ ਵਿਚ ਰਾਹਤ ਦਿੱਤੀ ਜਾਵੇਗੀ। ਸਾਰੇ 8 ਸਟੇਡੀਅਮਾਂ ਵਿਚ ਸ਼ਰਾਬ ਨਹੀਂ ਵੇਚੀ ਜਾਵੇਗੀ ਪਰ ਹਰੇਕ ਮੈਚ ਤੋਂ 30 ਮਿੰਟ ਪਹਿਲਾਂ ਤੇ ਇਕ ਘੰਟੇ ਬਾਅਦ ਤਕ ਆਯੋਜਨ ਸਥਾਨਾਂ ਦੇ ਆਲੇ-ਦੁਆਲੇ ਬੀਅਰ ਸਟੈਂਡ ਖੁੱਲ੍ਹੇ ਰਹਿਣਗੇ। ਸ਼ਰਾਬ ਖਰੀਦਣ ਲਈ ਉਮਰ 21 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਵਿਦੇਸ਼ੀ ਬਾਹਰ ਤੋਂ ਸ਼ਰਾਬ ਨਹੀਂ ਲਿਆ ਸਕਦੇ।
ਇਹ ਵੀ ਪੜ੍ਹੋ : T20 WC : ਰੋਹਿਤ ਸ਼ਰਮਾ ਹੋਏ ਜ਼ਖ਼ਮੀ, ਜਾਣੋ ਕਿੰਨੀ ਗੰਭੀਰ ਹੈ ਸੱਟ; 2 ਦਿਨ ਬਾਅਦ ਹੈ ਇੰਗਲੈਂਡ ਨਾਲ ਸੈਮੀਫਾਈਨਲ
ਇਸੇ ਤਰ੍ਹਾਂ ਕਤਰ ਵਿਚ ਵਿਆਹ ਤੋਂ ਪਹਿਲਾਂ ਨੇੜਤਾ ਵਧਾਉਣਾ ਵੀ ਨਾਜਾਇਜ਼ ਹੈ। ਇੱਥੇ ਕੋੜੇ ਮਾਰ ਕੇ ਸਜ਼ਾ ਦਿੱਤੀ ਜਾ ਸਕਦੀ ਹੈ। ਹਾਲਾਂਕਿ ਇਸ ਗੱਲ ਦਾ ਕੋਈ ਰਿਕਾਰਡ ਨਹੀਂ ਹੈ ਕਿ ਆਖਰੀ ਵਾਰ ਅਜਿਹੀ ਸਜ਼ਾ ਕਦੋਂ ਦਿੱਤੀ ਗਈ ਸੀ। ਇਸ ਵਿਚਾਲੇ ਅਮਰੀਕੀ ਦੂਤਾਵਾਸ ਨੇ ਵੀ ਗਰਭਵਤੀ ਮਹਿਲਾਵਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਸੀ ਕਿ ਜੇਕਰ ਉਨ੍ਹਾਂ ਨੂੰ ਡਾਕਟਰੀ ਦੇਖ-ਭਾਲ ਦੀ ਲੋੜ ਹੈ ਤਾਂ ਉਹ ਆਪਣੇ ਨਾਲ ਮੈਰਿਜ਼ ਸਰਟੀਫਿਕੇਟ ਜ਼ਰੂਰ ਰੱਖਣ।
ਉੱਥੇ ਹੀ, ਕੋਵਿਡ-19 ਨੂੰ ਲੈ ਕੇ ਵੀ ਕੁਝ ਹਦਾਇਤਾਂ ਜਾਰੀ ਹੋਈਅਆਂ ਹਨ। ਜੇਕਰ ਕਿਸੇ ਬਾਹਰੋਂ ਆਉਣ ਵਾਲੇ ਪ੍ਰਸ਼ੰਸਕ ਨੇ ਵੈਕਸੀਨ ਨਹੀਂ ਲਗਵਾਈ ਤਾਂ ਉਸ ਨੂੰ ਕਤਰ ਆਉਣ ਤੋਂ ਬਾਅਦ 10 ਦਿਨਾਂ ਤਕ ਮਾਸਕ ਪਹਿਨਣਾ ਪਵੇਗਾ। ਜੇਕਰ ਕੋਈ ਕੋਵਿਡ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ 5 ਦਿਨਾਂ ਲਈ ਭੀੜ ਤੋਂ ਵੱਖਰਾ ਰਹਿਣਾ ਪਵੇਗਾ। ਆਓ ਜਾਣਦੇ ਹਾਂ-ਫੀਫਾ ਪ੍ਰਸ਼ੰਸਕਾਂ ਨੂੰ ਕਤਰ ਵਿਚ ਕੀ-ਕੀ ਕਰਨ ਦੀ ਛੋਟ ਹੈ ਤੇ ਕੀ ਨਹੀਂ।
ਹਾਯਾ ਕਾਰਡ
- ਵਿਜ਼ਟਰਸ ਲਈ ਹਾਯਾ ਕਾਰਡ ਜ਼ਰੂਰੀ ਹੈ। ਵੀਜ਼ਾ ਦੇ ਤੌਰ ’ਤੇ ਕੰਮ ਕਰੇਗਾ।
- ਮੁਫਤ ’ਚ ਜਨਤਕ ਵਾਹਨ ਮਿਲੇਗਾ। ਕਾਰਡ ਨਾਲ ਪ੍ਰਸ਼ੰਸਕ ਖੇਤਰਾਂ ਵਿਚ ਮਿਲੇਗੀ ਐਂਟਰੀ।
- ਹਾਯਾ ਸਹੂਲਤ ਕੇਂਦਰ ਸ਼ੁੱਕਰਵਾਰ ਦੁਪਹਿਰ 2 ਤੋਂ ਰਾਤ 10 ਵਜੇ ਤਕ ਤੇ ਬਾਕੀ ਦਿਨ ਸਵੇਰੇ 10 ਤੋਂ ਰਾਤ 10 ਵਜੇ ਤਕ ਖੱਲ੍ਹਿਆ ਰਹੇਗਾ।
ਸ਼ਰਾਬ
- ਦੇਸ਼ ਭਰ ਵਿਚ ਲਾਈਸੈਂਸ ਪ੍ਰਾਪਤ ਰੈਸਟੋਰੈਂਟਾਂ ਤੇ ਹੋਟਲਾਂ ਵਿਚ ਸ਼ਰਾਬ ਪਰੋਸੀ ਜਾਵੇਗੀ।
- ਫੈਨ ਜ਼ੋਨ ਵਿਚ ਹੋਟਲਾਂ ਤੋਂ ਸਸਤੀ ਸ਼ਰਾਬ ਉਪਲੱਬਧ ਰਹੇਗੀ।
- ਕਤਰਵਾਸੀ ਹੀ ਦੁਕਾਨਾਂ ਤੋਂ ਸ਼ਰਾਬ ਖਰੀਦ ਸਕਦੇ ਹਨ।
ਕੋਵਿਡ-19
- ਕੋਵਿਡ ਟੀਕਾ ਜ਼ਰੂਰੀ ਨਹੀਂ ਹੈ ਪਰ ਕਤਰ ਵਿਚ ਪਹੁੰਚਣ ’ਤੇ ਕੋਵਿਡ ਨੈਗੇਟਿਵ ਟੈਸਟ ਕਰਵਾਉਣਾ ਜ਼ਰੂਰੀ ਹੈ।
- ਖੁਦ ਦਾ ਕੀਤਾ ਹੋਇਆ ਟੈਸਟ ਮਨਜ਼ੂਰ ਨਹੀਂ ਹੋਵੇਗਾ। ਸਰਕਾਰੀ ਦਫਤਰਾਂ ਵਿਚ ਟੈਸਟ ਹੋਵੇਗਾ।
- ਹੋਟਲ ਵਿਚ ਜੇਕਰ ਕੋਈ ਕੋਵਿਡ ਪਾਜ਼ੇਟਿਵ ਆਉਂਦਾ ਹੈ ਤਾਂ ਉਸਦੇ ਲਈ ਬੀਮਾ ਜ਼ਰੂਰੀ ਹੈ।
ਦਵਾਈਆਂ
ਬ੍ਰਿਟਿਸ਼ ਦੂਤਾਵਾਸ ਦੀ ਵੈੱਬਸਾਈਟ ’ਤੇ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਡਰੱਗਸ ਭਾਵੇਂ ਉਹ ਕੋਈ ਦਵਾਈ ਹੋਵੇ, ਬਿਨਾਂ ਮਨਜ਼ੂਰੀ ਦੇ ਨਾਲ ਨਾ ਰੱਖਣ। ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਨੂੰ ਜੇਲ ਤੋਂ ਲੈ ਕੇ ਜੁਰਮਾਨਾ ਜਾਂ ਦੇਸ਼ ਨਿਕਾਲੇ ਦੇ ਰੂਪ ਵਿਚ ਸਜ਼ਾ ਭੁਗਤਣੀ ਪੈ ਸਕਦੀ ਹੈ। ਅਮਰੀਕੀ ਦੂਤਘਰ ਨੇ ਵੀ ਯਾਤਰੀਆਂ ਨੂੰ ਦਵਾਈਆਂ ਦੀ ਜਾਇਜ਼ਤਾ ਜਾਂਚ ਕੇ ਕਤਰ ਲਿਜਾਣ ਨੂੰ ਕਿਹਾ ਹੈ।
ਐੱਲ. ਜੀ. ਬੀ. ਟੀ.
- ਐੱਲ. ਜੀ. ਬੀ. ਟੀ. ਮੈਂਬਰਾਂ ਨੂੰ ਜਨਤਕ ਪ੍ਰਦਰਸ਼ਨ ਨੂੰ ਸੀਮਤ ਰੱਖਣ ਦੀ ਆਯੋਜਨ ਕਮੇਟੀ ਨੇ ਕੀਤੀ ਅਪੀਲ।
- ਕਤਰ ਦੇ ਕਾਨੂੰਨ ਵਿਚ ਕੁਆਰੇ ਜੋੜਿਆਂ ਦੇ ਸਹਿਵਾਸ ’ਤੇ ਰੋਕ ।
ਫੋਟੋਗ੍ਰਾਫੀ
- ਜਨਤਕ ਸਥਾਨਾਂ ’ਤੇ ਕਿਸੇ ਹੋਰ ਦੀ ਫੋਟੋ ਖਿੱਚਣ ਦੀ ਮਨਜ਼ੂਰੀ ਨਹੀਂ।
- ਦੂਜਿਆਂ ਦੀਆਂ ਤਸਵੀਰਾਂ ਲੈਣਾਂ ਜਾਂ ਫਿਲਮ ਬਣਾਉਣ ਤੋਂ ਪਹਿਲਾਂ ਮਨਜ਼ੂਰੀ ਲੈਣੀ ਪਵੇਗੀ।
ਈ-ਸਿਗਰਟ
- ਕਤਰ ਵਿਚ 2014 ਤੋਂ ਈ-ਸਿਗਰਟ ਦੀ ਵਿੱਕਰੀ ’ਤੇ ਪਾਬੰਦੀ ਹੈ।
- ਨਿਯਮਾਂ ਵਿਚ ਨਰਮੀ ਮਿਲਣ ਦੀ ਉਮੀਦ।
ਸ਼ੁੱਕਰਵਾਰ ਹਾਫ-ਡੇ
- ਕਤਰ ਐਤਵਾਰ ਨੂੰ ਆਪਣਾ ਹਫਤੇ ਦਾ ਕੰਮ ਸ਼ੁਰੂ ਕਰਦਾ ਹੈ। ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਛੁੱਟੀ ਹੁੰਦੀ ਹੈ।
- ਸ਼ੁੱਕਰਵਾਰ ਨੂੰ ਹਾਫ-ਡੇ ਰਹਿੰਦਾ ਹੈ। ਖਰੀਦਦਾਰੀ ਲਈ ਪਹਿਲਾਂ ਤੋਂ ਯੋਜਨਾ ਬਣਾਉਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਵਾਇਰਲ ਵੀਡੀਓ 'ਤੇ ਅਸ਼ਵਿਨ ਨੇ ਕੀਤਾ ਖੁਲਾਸਾ, ਦੱਸਿਆ ਕਿਉਂ ਕੀਤੀ ਸੀ ਅਜਿਹੀ ਮਜ਼ਾਕੀਆ ਹਰਕਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਾਇਰਲ ਵੀਡੀਓ 'ਤੇ ਅਸ਼ਵਿਨ ਨੇ ਕੀਤਾ ਖੁਲਾਸਾ, ਦੱਸਿਆ ਕਿਉਂ ਕੀਤੀ ਸੀ ਅਜਿਹੀ ਮਜ਼ਾਕੀਆ ਹਰਕਤ
NEXT STORY