ਨਵੀਂ ਦਿੱਲੀ : ਆਪਣੇ ਦਿਲ ਖਿਚਵੇਂ ਸਰੀਰ ਲਈ ਦੁਨੀਆ ਭਰ ਵਿਚ ਮਸ਼ਹੂਰ ਫਿਟਨੈੱਸ ਮਾਡਲ ਜੇਲੀਨ ਓਜੇਡਾ ਓਚੋਆ ਨੇ ਆਖਿਰਕਾਰ ਚੇਅਰ ਚੈਲੰਜਰ ਆਸਾਨੀ ਨਾਲ ਪੂਰਾ ਕਰ ਦਿੱਤਾ। ਅਮਰੀਕਾ ਦੀ 22 ਸਾਲਾ ਫਿਟਨੈੱਸ ਮਾਡਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਆਪਣੇ ਪੁਰਸ਼ ਸਾਥੀ ਦੇ ਨਾਲ ਚੈਲੰਜ ਐਕਸਪੈਟ ਕਰਦੀ ਦਿਖਾਈ ਦੇ ਰਹੀ ਹੈ। ਚੈਲੰਜ ਦੌਰਾਨ ਜੇਲੀਨ ਆਸਾਨੀ ਨਾਲ ਕੁਰਸੀ ਚੁੱਕਦੀ ਹੋਈ ਦਿਖਾਈ ਦੇ ਰਹੀ ਹੈ ਜਦਕਿ ਉਸਦਾ ਪੁਰਸ਼ ਸਾਥੀ ਇਸ ਕੰਮ ਵਿਚ ਅਸਫਲ ਹੋ ਜਾਂਦਾ ਹੈ। ਜੇਲੀਨ ਨੇ ਵੀਡੀਓ ਦੇ ਕੈਪਸ਼ਨ ਦਿੱਤੀ ਹੈ, ''ਜੇਸਨ ਦੇ ਨਾਲ ਚੇਅਰ ਚੈਲੰਜ ਟ੍ਰਾਈ ਕਰ ਰਹੀ ਹਾਂ। ਇਸ ਨੂੰ ਮਹਿਲਾਵਾਂ ਕਰ ਸਕਦੀਆਂ ਹਨ ਜਦਕਿ ਪੁਰਸ਼ ਨਹੀਂ। ਇਸ ਨੂੰ ਆਪਣੇ ਘਰ 'ਤੇ ਟ੍ਰਾਈ ਕਰੋ, ਤੁਸੀਂ ਦੇਖੋਗੇ।''
ਜ਼ਿਕਰਯੋਗ ਹੈ ਕਿ ਚੇਅਰ ਚੈਲੰਜ ਲਈ ਦੀਵਾਰ ਤੋਂ ਦੋ ਕਦਮ ਦੂਰ ਖੜ੍ਹਾ ਹੋਣਾ ਹੁੰਦਾ ਹੈ। ਇਸ ਤੋਂ ਬਾਅਦ ਚੇਅਰ ਚੁੱਕਣੀ ਹੁੰਦੀ ਹੈ। ਸ਼ਰਤ ਇਹ ਹੈ ਕਿ ਵਿਅਕਤੀ ਦੇ ਪਿਛਲੇ ਪੈਰ ਉਪਰ ਨਹੀਂ ਉੱਠਣੇ ਚਾਹੀਦੇ ਤੇ ਨਾਲ ਹੀ ਸਿਰ ਵੀ ਦੀਵਾਰ 'ਤੇ ਲੱਗਾ ਰਹਿਣਾ ਰਹਿਣਾ ਚਾਹੀਦਾ ਹੈ। ਦੀਵਾਰ ਨਾਲ ਚੇਅਰ ਲੱਗਣ ਦੇ ਚੱਕਰ ਵਿਚ ਕਈ ਪੁਰਸ਼ ਆਪਣੀਆਂ ਅੱਡੀਆਂ ਚੁੱਕ ਲੈਂਦੇ ਹਨ, ਜਿਸ ਤੋਂ ਬਾਅਦ ਉਹ ਚੈਲੰਜ ਹਾਰ ਜਾਂਦੇ ਹਨ। ਉਥੇ ਹੀ ਲਗਭਗ ਹਰ ਮਹਿਲਾ ਇਹ ਚੈਲੰਜ ਸਫਲਤਾ ਦੇ ਨਾਲ ਪੂਰਾ ਕਰ ਰਹੀ ਹੈ। ਇਸ ਤੋਂ ਬਾਅਦ ਤੋਂ ਹੀ ਇਸ ਚੈਲੰਜ ਦੀ ਚਰਚਾ ਜੋਰ ਫੜ ਰਹੀ ਹੈ।

ਮੁੰਬਈ ਸਿਟੀ ਦੇ ਕੋਚ ਦਾ ਦੋਸ਼ ਰੈਫਰੀ ਨੇ ਖਿਡਾਰੀ ਨੂੰ ਕਿਹਾ ਬਾਂਦਰ, ਜਾਂਚ ਕਰੇਗਾ AIFF
NEXT STORY