ਸਪੋਰਟਸ ਡੈਸਕ : ਆਈ. ਪੀ. ਐੱਲ. ਦੇ ਮੈਚਾਂ ਵਿਚ ਕਥਿਤ ਤੌਰ 'ਤੇ ਸੱਟੇਬਾਜ਼ੀ ਦੇ ਦੋਸ਼ਾਂ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਵਲ ਲਾਈਂਸ ਐੱਸ. ਐੱਚ. ਓ. ਨਵਰਤਨ ਗੌਤਮ ਨੇ ਕਿਹਾ ਕਿ ਐਤਵਾਰ ਸ਼ਾਮ ਵ੍ਹੇਲਨਾ ਚੌਕ ਦੇ ਕੋਲ ਇਕ ਦੁਨਾਨ ਵਿਚ ਛਾਪਾ ਮਾਰ ਕੇ 6 ਮੋਬਾਈਲ ਅਤੇ 50 ਹਜ਼ਾਰ ਰੁਪਏ ਨਕਦੀ ਬਰਾਮਦ ਹੋਈ। ਗੌਤਮ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ 23 ਮਾਰਚ ਤੋਂ ਆਈ. ਪੀ. ਐੱਲ. ਦਾ 12ਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਜਿਸ ਦੇ ਚਲਦੇ ਸੱਟੇਬਾਜ਼ਾਂ ਦਾ ਧਿਆਨ ਪੂਰਾ ਆਈ. ਪੀ. ਐੱਲ. ਵੱਲ ਹੀ ਹੈ। ਆਈ. ਪੀ. ਐੱਲ. ਦੇ ਹਰ ਸੀਜ਼ਨ ਵਿਚ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ ਜਿਸ ਵਿਚ ਪੁਲਸ ਵੱਲੋਂ ਸੱਟੇਬਾਜ਼ਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ।
AUS ਨੂੰ WC ਤੋਂ ਪਹਿਲਾਂ ਵੱਡਾ ਝਟਕਾ, ਇਹ ਧਾਕੜ ਕ੍ਰਿਕਟਰ ਹੋਇਆ ਸੱਟ ਦਾ ਸ਼ਿਕਾਰ
NEXT STORY