ਰੋਮ— ਮਸ਼ਹੂਰ ਫੁੱਟਬਾਲ ਕਲੱਬ ਜੁਵੈਂਟਸ ਦੇ ਫਾਰਵਰਡ ਪੌਲ ਡਿਬਾਲਾ ਵੀ ਘਾਤਕ ਕੋਰੋਨਾ ਵਾਇਰਸ (ਕੋਵਿਡ-19) ਦੀ ਲਪੇਟ ਵਿਚ ਆ ਗਿਆ ਹੈ। ਇਟਲੀ ਸਾਕਰ ਕਲੱਬ ਨੇ ਇਹ ਜਾਣਕਾਰੀ ਦਿੱਤੀ। ਕਲੱਬ ਦੇ ਅਨੁਸਾਰ ਪੌਲ ਜੁਵੈਂਟਸ ਕਲੱਬ ਦਾ ਤੀਜਾ ਖਿਡਾਰੀ ਹੈ, ਜਿਹੜਾ ਕੋਰੋਨਾ ਦੀ ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਪੌਲ ਤੋਂ ਇਲਾਵਾ ਡੇਨੀਅਲ ਰੂਗਾਨੀ ਤੇ ਬਲੇਸ ਮਾਤੁਦੀ ਵੀ ਮਾਰਚ ਦੀ ਸ਼ੁਰੂਆਤ ਵਿਚ ਕੋਰੋਨਾ ਤੋਂ ਪੀੜਤ ਪਾਏ ਗਏ ਸਨ।
ਕਲੱਬ ਵੱਲੋਂ ਇਸ ਜਾਣਕਾਰੀ ਤੋਂ ਬਾਅਦ ਪੌਲ ਨੇ ਸੋਸ਼ਲ ਮੀਡੀਆ 'ਤੇ ਕਿਹਾ,''ਮੈਂ ਤੇ ਮੇਰੀ ਗਰਲਫ੍ਰੈਂਡ ਓਰੀਆਨਾ ਦੋਵੇਂ ਹੀ ਕੋਰੋਨਾ ਦੀ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਾਂ। ਖੁਸ਼ਕਿਸਮਤੀ ਨਾਲ ਅਸੀਂ ਦੋਵੇਂ ਸਿਹਤਮੰਦ ਹਾਂ। ਤੁਹਾਡੀਆਂ ਸਾਰਿਆਂ ਦੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ।'' ਸਥਾਨਕ ਮੀਡੀਆ ਅਨੁਸਾਰ ਇਟਾਲੀਅਨ ਸੀਰੀਜ਼-ਏ-ਕਲੱਬ ਵਿਚ ਖੇਡਣ ਵਾਲੇ ਤਕਰੀਬਨ 14 ਖਿਡਾਰੀ ਹੁਣ ਤਕ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ ਤੇ ਇਟਲੀ ਵਿਚ ਕੋਰੋਨਾ ਵਾਇਰਸ ਤੋਂ ਹੁਣ ਤਕ ਤਕਰੀਬਨ 5000 ਲੋਕਾਂ ਦੀ ਮੌਤ ਹੋ ਗਈ ਹੈ।
ਜਬਰ-ਜ਼ਨਾਹ ਦੇ ਦੋਸ਼ਾਂ 'ਚ ਬੜੌਦਾ ਮਹਿਲਾ ਟੀਮ ਦਾ ਕੋਚ ਬੇਡਾਡੇ ਸਸਪੈਂਡ
NEXT STORY