ਸਾਓ ਪਾਉਲੋ- ਬ੍ਰਾਜ਼ੀਲ ਦੇ ਧਾਕੜ ਫ਼ੁੱਟਬਾਲਰ ਪੇਲੇ ਦੀ ਅੰਤੜੀ ਤੋਂ ਟਿਊਮਰ ਕੱਢਣ ਲਈ ਕੀਤੇ ਗਏ ਆਪਰੇਸ਼ਨ ਦੇ ਬਾਅਦ ਉਨ੍ਹਾਂ ਦੀ ਸਥਿਤੀ ਨਾਰਮਲ ਬਣੀ ਹੋਈ ਹੈ ਤੇ ਉਨ੍ਹਾਂ ਦੀ ਧੀ ਕੇਲੀ ਨੇਸਿਮੇਂਟੋ ਨੇ ਕਿਹਾ ਕਿ ਉਹ ਹੌਲੀ-ਹੌਲੀ ਠੀਕ ਹੋ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਰਿਪੋਰਟਾਂ 'ਤੇ ਟਿੱਪਣੀ ਨਹੀਂ ਕੀਤੀ ਕਿ 80 ਸਾਲਾ ਪੇਲੇ ਮੁੜ ਤੋਂ ਐਮਰਜੈਂਸੀ 'ਚ ਦਾਖ਼ਲ ਕੀਤਾ ਗਿਆ ਹੈ। ਪੇਲੇ ਦਾ ਚਾਰ ਸਤੰਬਰ ਨੂੰ ਆਪਰੇਸ਼ਨ ਕੀਤਾ ਗਿਆ ਸੀ।
ਕੇਲੀ ਨੇਸਿਮੇਂਟ ਨੇ ਆਪਣੇ ਪਿਤਾ ਨਾਲ ਇਕ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਸੀ ਜਿਸ 'ਚ ਉਨ੍ਹਾਂ ਨੇ ਕਿਹਾ ਕਿ ਇਹ ਤਸਵੀਰ ਅਲਬਰਟ ਆਂਈਸਟੀਨ ਹਸਪਤਾਲ 'ਚ ਉਨ੍ਹਾਂ ਦੇ ਕਮਰੇ 'ਚ ਹੁਣੇ-ਹੁਣੇ ਲਈ ਗਈ ਸੀ। ਉਨ੍ਹਾਂ ਕਿਹਾ ਕਿ ਉਹ ਹੌਲੀ-ਹੌਲੀ ਠੀਕ ਹੋ ਰਹੇ ਹਨ ਤੇ ਨਾਰਮਲ ਸਥਿਤੀ 'ਚ ਹਨ। ਇਸ ਤਰ੍ਹਾਂ ਦੇ ਆਪਰੇਸ਼ਨ ਦੇ ਬਾਅਦ ਇੰਨੀ ਉਮਰ ਦੇ ਵਿਅਕਤੀ ਦੀ ਸਥਿਤੀ 'ਚ ਕਦੀ-ਕਦੀ ਹਲਕਾ ਉਤਰਾਅ-ਚੜਾਅ ਆਉਂਦਾ ਹੈ। ਕਲ ਉਹ ਬੇਹੱਦ ਥਕਾਨ ਮਹਿਸੂਸ ਕਰ ਰਹੇ ਸਨ, ਪਰ ਅੱਜ ਉਨ੍ਹਾਂ ਨੂੰ ਚੰਗਾ ਲਗ ਰਿਹਾ ਹੈ। ਪੇਲੇ ਦੇ ਟੀਮ 'ਚ ਰਹਿੰਦੇ ਬ੍ਰਾਜ਼ੀਲ ਨੇ 1958, 1962 ਤੇ 1970 'ਚ ਵਿਸ਼ਵ ਕੱਪ ਜਿੱਤਿਆ। ਉਨ੍ਹਾਂ ਨੇ ਕੌਮਾਂਤਰੀ ਫ਼ੁੱਟਬਾਲ 'ਚ 92 ਮੈਚਾਂ 'ਚ 77 ਗੋਲ ਕੀਤੇ ਜੋ ਬ੍ਰਾਜ਼ੀਲ ਵਲੋਂ ਰਿਕਾਰਡ ਹੈ।
ਅਦਿਤੀ ਦੀ ਪੋਰਟਲੈਂਡ ਕਲਾਸਿਕ 'ਚ ਨਿਰਾਸ਼ਾਜਨਕ ਸ਼ੁਰੂਆਤ
NEXT STORY