ਨਵੀਂ ਦਿੱਲੀ— ਭਾਰਤ ਦੇ ਸਾਬਕਾ ਧਾਕੜ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੁਕੋਣ ਕੋਵਿਡ-19 ਲਈ ਪਾਜ਼ੇਟਿਵ ਪਾਏ ਗਏ ਹਨ ਤੇ ਬੈਂਗਲੁਰੂ ਦੇ ਹਸਪਤਾਲ ’ਚ ਇਸ ਇਨਫ਼ੈਕਸ਼ਨ ਤੋਂ ਉੱਭਰ ਰਹੇ ਹਨ। ਮਸ਼ਹੂਰ ਆਲ ਇੰਗਲੈਂਡ ਚੈਂਪੀਅਨਸ਼ਿਪ ਦਾ 1980 ’ਚ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ 65 ਸਾਲਾ ਪਾਦੁਕੋਣ ਨੂੰ ਇਸ ਹਫ਼ਤੇ ਹਸਪਤਾਲ ਤੋਂ ਛੁੱਟੀ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : BCCI ਦਾ ਵੱਡਾ ਫ਼ੈਸਲਾ: ਕੋਰੋਨਾ ਦੇ ਕਹਿਰ ਦਰਮਿਆਨ IPL ਮੁਅੱਤਲ
ਇਸ ਸਾਬਕਾ ਧਾਕੜ ਖਿਡਾਰੀ ਦੇ ਦੋਸਤ ਤੇ ਪ੍ਰਕਾਸ਼ ਪਾਦੁਕੋਣ ਬੈਡਮਿੰਟਨ ਅਕੈਡਮੀ ਦੇ ਨਿਰਦੇਸ਼ਕ ਵਿਮਲ ਕੁਮਾਰ ਨੇ ਦੱਸਿਆ ਕਿ ਲਗਭਗ 10 ਦਿਨ ਪਹਿਲਾਂ ਪ੍ਰਕਾਸ਼, ਉਸ ਦੀ ਪਤਨੀ (ਉਜਾਲਾ) ਤੇ ਦੂਜੀ ਧੀ (ਅਨੀਸ਼ਾ) ’ਚ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ ਤੇ ਟੈਸਟ ਕਰਵਾਇਆ ਗਿਆ ਤੇ ਨਤੀਜੇ ਪਾਜ਼ੇਟਿਵ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖ਼ੁਦ ਨੂੰ ਇਕਾਂਤਵਾਸ ’ਚ ਰਖ ਲਿਆ। ਪਰ ਇਕ ਹਫ਼ਤੇ ਬਾਅਦ ਵੀ ਪ੍ਰਕਾਸ਼ ਦਾ ਬੁਖ਼ਾਰ ਘੱਟ ਨਹੀਂ ਹੋਇਆ ਤਾਂ ਪਿਛਲੇ ਸ਼ਨੀਵਾਰ ਨੂੰ ਉਨ੍ਹਾਂ ਨੂੰ ਬੈਂਗਲੁਰੂ ਦੇ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ। ਹੁਣ ਸਭ ਠੀਕ ਹੈ। ਉਨ੍ਹਾਂ ਦੇ ਸਾਰੇ ਅੰਗ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ। ਉਨ੍ਹਾਂ ਦੀ ਪਤਨੀ ਤੇ ਧੀ ਘਰ ’ਚ ਹਨ।
ਪ੍ਰਕਾਸ਼ ਪਾਦੁਕੋਣ ਦੀ ਉਪਲਬਧੀਆਂ
ਵਿਸ਼ਵ ਬੈਡਮਿੰਟਨ ਦੇ ਸਭ ਤੋਂ ਮਹਾਨ ਖਿਡਾਰੀਆਂ ’ਚੋਂ ਇਕ ਪਾਦੁਕੋਣ 1970 ਤੇ 1980 ਦੇ ਦਹਾਕੇ ’ਚ ਭਾਰਤੀ ਖੇਡ ਜਗਤ ਲਈ ਚਾਨਣ ਮੁਨਾਰੇ ਵਾਂਗ ਉੱਭਰੇ। ਪਾਦੁਕੋਣ 1983 ’ਚ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਮਗੇ ਦੇ ਨਾਲ ਇਸ ਵੱਕਾਰੀ ਟੂਰਨਾਮੈਂਟ ’ਚ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਸਨ। ਉਹ 1980 ’ਚ ਦੁਨੀਆ ਦੇ ਨੰਬਰ ਵਨ ਖਿਡਾਰੀ ਬਣਨ ਵਾਲੇ ਪਹਿਲੇ ਭਾਰਤੀ ਬਣੇ।
ਉਨ੍ਹਾਂ ਨੇ ਡੈਨਮਾਰਕ ਓਪਨ, ਆਲ ਇੰਗਲੈਂਡ ਚੈਂਪੀਅਨਸ਼ਿਪ ਤੇ ਸਵੀਡਨ ਓਪਨ ’ਚ ਲਗਾਤਾਰ ਤਿੰਨ ਖ਼ਿਤਾਬ ਜਿੱਤ ਕੇ ਇਹ ਉਪਲਬਧੀ ਹਾਸਲ ਕੀਤੀ। ਸਾਲ 1991 ’ਚ ਖੇਡ ਦੀ ਅਲਵਿਦਾ ਕਹਿਣ ਦੇ ਬਾਅਦ ਪਾਦੁਕੋਣ ਭਾਰਤੀ ਬੈਡਮਿੰਟਨ ਸੰਘ ਦੇ ਪ੍ਰਧਾਨ ਬਣੇ। ਉਹ 1993 ਤੋਂ 1996 ਤੱਕ ਭਾਰਤੀ ਟੀਮ ਦੇ ਕੋਚ ਵੀ ਰਹੇ।
ਇਹ ਵੀ ਪੜ੍ਹੋ : ਤਿਸ਼ਾਰਾ ਪਰੇਰਾ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਕਾਰਜਕਾਰੀ ਨਿਰਦੇਸ਼ਕ ਦਾ ਕੋਵਿਡ ਨਾਲ ਦਿਹਾਂਤ
NEXT STORY