ਇੰਫਾਲ : ਭਾਰਤ ਦੇ ਸਾਬਕਾ ਮਿਡਲਫੀਲਡਰ ਰੇਨੇਡੀ ਸਿੰਘ ਨੂੰ ਬੁੱਧਵਾਰ ਨੂੰ ਨੇਰੋਕਾ ਐੱਫ. ਸੀ. ਨੂੰ ਮੁੱਖ ਕੋਚ ਨਿਯੁਕਤ ਕੀਤਾ ਗਿਆ ਜੋ ਸਪੇਨ ਦੇ ਮੈਨੁਅਲ ਰੇਟਾਮੇਰੋ ਫ੍ਰੇਲੇ ਦੀ ਜਗ੍ਹਾ ਲੈਣਗੇ। ਮੈਨੁਅਲ ਰੇਟਾਮੇਰੋ ਨੇ ਹਾਲ ਹੀ 'ਚ ਖਤਮ ਹੋਈ ਆਈ. ਲੀਗ ਪ੍ਰਤੀਯੋਗਿਤਾ ਵਿਚ ਟੀਮ ਦੇ 6ਵੇਂ ਸਥਾਨ 'ਤੇ ਬਣੇ ਰਹਿਣ ਤੋਂ ਬਾਅਦ ਹਟਣ ਦਾ ਫੈਸਲਾ ਕੀਤਾ ਸੀ। ਨੇਰੋਕਾ ਦੀ ਟੀਮ 12ਵੀਂ ਆਈ ਲੀਗ ਦੇ ਆਖਰੀ ਮੈਚ ਵਿਚ ਰੀਅਲ ਕਸ਼ਮੀਰ ਤੋਂ 2-3 ਨਾਲ ਹਾਰ ਗਈ ਸੀ ਜਿਸ ਨਾਲ ਉਸ ਦੇ 20 ਮੈਚਾਂ 26 ਅੰਕ ਰਹੇ। ਰੇਨੇਡੀ ਦਾ ਘਰ ਕਲੱਬ ਦੇ ਬੇਸ ਤੋਂ ਕੁਝ ਹੀ ਕਿਲੋਮੀਟਰ ਦੂਰ ਹੈ।
39 ਸਾਲਾ ਰੇਨੇਡੀ ਭਾਰਤ ਲਈ 1998 ਤੋਂ 2011 ਵਿਚਾਲੇ 59 ਮੈਚ ਖੇਡ ਚੁੱਕੇ ਹਨ। ਉਸ ਨੇ ਕਈ ਮੌਕਿਆਂ 'ਤੇ ਭਾਰਤੀ ਟੀਮ ਦੀ ਕਪਤਾਨੀ ਵੀ ਸੰਭਾਲੀ ਸੀ ਅਤੇ ਕਤਰ ਵਿਚ 2011 ਏਸ਼ੀਆਈ ਕੱਪ ਵਿਚ ਵੀ ਖੇਡੇ ਸੀ। ਕੌਮਾਂਤਰੀ ਫੁੱਟਬਾਲ ਤੋਂ 2011 ਵਿਚ ਸੰਨਿਆਸ ਲੈਣ ਤੋਂ ਬਾਅਦ ਉਹ ਕੋਚਿੰਗ ਦੇ ਰਹੇ ਹਨ। ਉਹ ਇੰਡੀਅਨ ਸੁਪਰ ਲੀਗ ਦੀ ਟੀਮ ਪੁਣੇ ਸਿਟੀ ਐੱਫ. ਸੀ. ਵਿਚ 2015-16 ਸੈਸ਼ਨ ਵਿਚ ਸਹਾਇਕ ਕੋਚ ਵੀ ਰਹੇ ਸੀ। ਉਹ ਐੱਫ. ਸੀ.-ਏ ਲਾਈਸੇਂਸਧਾਰੀ ਕੋਚ ਹਨ। ਰੇਨੇਡੀ ਨੇ ਕਿਹਾ, ''ਨੇਰੋਕਾ ਐੱਫ. ਸੀ. ਦਾ ਮੁੱਖ ਕੋਚ ਨਿਯੁਕਤ ਕੀਤਾ ਜਾਣਾ ਸਨਮਾਨ ਦੀ ਗੱਲ ਹੈ। ਉਮੀਦ ਕਰਦਾ ਹਾਂ ਕਿ ਮੈਂ ਆਪਣੀ ਕੋਚਿੰਗ ਅਤੇ ਆਪਣੀ ਸ਼ੈਲੀ ਨਾਲ ਟੀਮ ਦੀ ਮਦਦ ਕਰਦਾ ਸਕਾਂ।
ਇੰਡੀਅਨ ਆਇਲ ਨੇ ਗੋਲਡ ਕੱਪ ਹਾਕੀ ਦਾ ਖਿਤਾਬ ਬਰਕਰਾਰ ਰਖਿਆ
NEXT STORY