ਇੰਡੀਅਨ ਵੇਲਸ- ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਤੇ ਤਿੰਨ ਬੱਚਿਆਂ ਦੀ ਮਾਂ ਕਿਮ ਕਲਾਈਸਟਰਸ ਨੂੰ ਬੀ. ਐੱਨ. ਬੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਚੈੱਕ ਗਣਰਾਜ ਦੀ ਕੈਟਰੀਨਾ ਸਿਨੀਆਕੋਵਾ ਨੇ ਚਾਰ ਵਾਰ ਦੀ ਗ੍ਰੈਂਡ ਸਲੈਮ ਜੇਤੂ ਕਲਾਈਸਟਰਸ ਨੂੰ ਪਹਿਲੇ ਦੌਰ 'ਚ 6-1, 2-6, 6-2 ਨਾਲ ਹਰਾਇਆ।
ਸਿਨੀਆਕੋਵਾ ਨੇ ਬਾਰੋਬਰਾ ਕ੍ਰੇਜਿਸਕੋਵਾ ਦੇ ਨਾਲ ਮਿਲ ਕੇ ਟੋਕੀਓ ਓਲੰਪਿਕ 'ਚ ਮਹਿਲਾ ਡਬਲਜ਼ ਦਾ ਸੋਨ ਤਮਗ਼ਾ ਜਿੱਤਿਆ ਸੀ। ਵਾਪਸੀ ਦੀਆਂ ਕਵਾਇਦਾਂ 'ਚ ਲੱਗੀ 38 ਸਾਲਾ ਕਲਾਈਸਟਰਸ ਨੂੰ ਪਿਛਲੇ ਹਫ਼ਤੇ ਸ਼ਿਕਾਗੋ 'ਚ ਡਬਲਯੂ. ਟੀ. ਏ. ਟੂਰ ਪ੍ਰਤੀਯੋਗਿਤਾ 'ਚ ਪਹਿਲੇ ਦੌਰ 'ਚ ਹਾਰ ਝਲਣੀ ਪਈ ਸੀ।
ਪੁਰਸ਼ ਵਰਗ ਦੇ ਮੈਚਾਂ 'ਚ ਮਾਰਕੋਸ ਗਿਰੋਨ ਨੇ ਬਾਟਿਕ ਵੈਨ ਡੀ ਜ਼ੈਂਡਸਚਲਪ ਨੂੰ 6-7 (9), 6-2, 6-4 ਨਾਲ ਤੇ ਮੈਕਸਿਮ ਕ੍ਰੇਸੀ ਨੇ ਲਾਸਲੋ ਡੇਰੇ ਨੂੰ 6-7 (3), 6-1, 7-5 ਨਾਲ ਹਰਾਇਆ। ਟੇਨੀਸ ਸੈਂਡਗ੍ਰੇਨ ਨੇ ਥਿਆਗੋ ਮੋਂਟੇਈਰੋ ਨੂੰ 6-4, 6-3 ਨਾਲ ਤੇ ਮੈਕੇਂਜੀ ਮੈਕਡੋਨਾਲਡ ਨੇ ਜੇਮਸ ਡਕਵਰਥ ਨੂੰ 6-3, 6-3 ਨਾਲ ਹਰਾਇਆ। ਟਾਮੀ ਪਾਲ ਨੇ 40 ਸਾਲਾ ਫੇਲੀਸੀਆਨੋ ਲੋਪੇਜ਼ ਨੂੰ 6-3, 7-6 (3) ਨਾਲ ਹਰਾਇਆ। ਤਜਰਬੇਕਾਰ ਸੈਮ ਕਵੇਰੀ ਨੂੰ ਡੇਨੀਅਲ ਅਲਟਮਾਇਰ ਨੇ 6-2, 6-4 ਨਾਲ ਹਰਾਇਆ।
RCB vs DC : ਬੈਂਗਲੁਰੂ ਨੇ ਦਿੱਲੀ ਨੂੰ 7 ਵਿਕਟਾਂ ਨਾਲ ਹਰਾਇਆ
NEXT STORY