ਗਾਰਡਨ/ਅਮਰੀਕਾ (ਏਜੰਸੀ)- ਮੈਕਸ ਵੇਰਸਟਾਪੇਨ ਨੇ ਕੁਆਲੀਫਾਇੰਗ ਵਿਚ ਕੀਤੀ ਗਈ ਗਲਤੀ ਤੋਂ ਉਭਰ ਕੇ ਇੱਥੇ ਮਿਆਮੀ ਗ੍ਰਾਂ ਪ੍ਰੀ ਫਾਰਮੂਲਾ ਵਨ ਰੇਸ ਦਾ ਖ਼ਿਤਾਬ ਜਿੱਤਿਆ।
ਰੈੱਡ ਬੁੱਲ ਦੇ ਡਰਾਈਵਰ ਵੇਰਸਟਾਪੇਨ ਕੁਆਲੀਫਾਇੰਗ ਦੀ ਗ਼ਲਤੀ ਕਾਰਨ ਫਰੰਟ ਲਾਈਨ ਤੋਂ ਸ਼ੁਰੂਆਤ ਨਹੀਂ ਕਰ ਸਕੇ ਪਰ ਮੌਜੂਦਾ ਵਿਸ਼ਵ ਚੈਂਪੀਅਨ ਨੇ ਇਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਚੈਂਪੀਅਨਸ਼ਿਪ ਵਿਚ ਹੁਣ ਸਭ ਤੋਂ ਅੱਗੇ ਚੱਲ ਰਹੇ ਫੇਰਾਰੀ ਦੇ ਚਾਰਲਸ ਲੇਕਰੇਕ ਨੂੰ ਪਛਾੜਦੇ ਹੋਏ ਰੇਸ ਜਿੱਤੀ।
ਫੇਰਾਰੀ ਦੇ ਕਾਰਲੋਸ ਸੈਨਜ਼ ਤੀਜੇ, ਰੈੱਡ ਬੁੱਲ ਦੇ ਸਰਜੀਓ ਪੇਰੇਜ਼ ਚੌਥੇ ਅਤੇ ਮਰਸੀਡੀਜ਼ ਦੇ ਜਾਰਜ ਰਸਲ ਪੰਜਵੇਂ ਸਥਾਨ 'ਤੇ ਰਹੇ। ਵੇਰਸਟਾਪੇਨ ਦੀ ਇਸ ਸੀਜ਼ਨ ਵਿੱਚ ਪੰਜ ਰੇਸਾਂ ਵਿੱਚ ਇਹ ਤੀਜੀ ਜਿੱਤ ਹੈ। ਆਪਣੇ ਕਰੀਅਰ ਦੀ 23ਵੀਂ ਜਿੱਤ ਨਾਲ ਉਹ ਹੁਣ ਲੇਕਰੇਕ ਤੋਂ ਸਿਰਫ਼ 19 ਅੰਕ ਪਿੱਛੇ ਰਹਿ ਗਏ ਹਨ।
ਟਾਡ ਬੋਹਲੀ ਨੇ ਪੰਜ ਅਰਬ ਡਾਲਰ 'ਚ ਖ਼ਰੀਦਿਆ ਚੇਲਸੀ ਕਲੱਬ
NEXT STORY