ਸਪੋਰਟਸ ਡੈਸਕ- ਜਰਮਨੀ 'ਚ ਖੇਡੇ ਜਾ ਰਹੇ ਯੂਰੋ ਕੱਪ ਦੇ ਮੁਕਾਬਲੇ 'ਚ ਫਰਾਂਸ ਨੇ ਬੇਹੱਦ ਰੋਮਾਂਚਕ ਮੁਕਾਬਲੇ 'ਚ ਪੁਰਤਗਾਲ ਨੂੰ ਹਰਾ ਕੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ।
ਇਸ ਤੋਂ ਪਹਿਲਾਂ ਖੇਡੇ ਗਏ ਮੁਕਾਬਲੇ 'ਚ ਸਪੇਨ ਨੇ ਮੇਜ਼ਬਾਨ ਜਰਮਨੀ ਨੂੰ ਹਰਾ ਕੇ ਟੂਰਨਾਮੈਂਟ 'ਚੋਂ ਬਾਹਰ ਕੱਢ ਦਿੱਤਾ ਸੀ ਤੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ ਸੀ।
ਦੁਨੀਆਭਰ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਚਿਆਨੋ ਰੋਨਾਲਡੋ ਦੀ ਟੀਮ ਨੇ ਕਿਲੀਅਨ ਐਮਬਾਪੇ ਦੀ ਅਗਵਾਈ ਵਾਲੀ ਫਰਾਂਸ ਨੂੰ ਸਖ਼ਤ ਚੁਣੌਤੀ ਦਿੱਤੀ। ਦੋਵੇਂ ਟੀਮਾਂ ਨਿਰਧਾਰਿਤ ਸਮੇਂ 'ਚ ਗੋਲ ਕਰਨ 'ਚ ਅਸਫ਼ਲ ਰਹੀਆਂ।
ਇਸ ਤੋਂ ਬਾਅਦ ਵਾਧੂ ਸਮੇਂ 'ਚ ਵੀ ਦੋਵੇਂ ਟੀਮਾਂ ਗੋਲ ਕਰਨ 'ਚ ਨਾਕਾਮ ਹੀ ਰਹੀਆਂ, ਜਿਸ ਕਾਰਨ ਮੁਕਾਬਲੇ ਦਾ ਨਤੀਜਾ ਪਨੈਲਟੀ ਸ਼ੂਟਆਊਟ ਰਾਹੀਂ ਕੀਤਾ ਗਿਆ, ਜਿੱਥੇ ਫਰਾਂਸ ਵੱਲੋਂ ਸਾਰੇ 5 ਖਿਡਾਰੀਆਂ ਨੇ ਕਿੱਕ ਨੂੰ ਗੋਲ 'ਚ ਤਬਦੀਲ ਕਰਨ 'ਚ ਕਾਮਯਾਬੀ ਹਾਸਲ ਕੀਤੀ, ਜਦਕਿ ਪੁਰਤਗਾਲ ਵੱਲੋਂ ਸਿਰਫ਼ 3 ਸ਼ਾਟ ਹੀ ਗੋਲ 'ਚ ਤਬਦੀਲ ਹੋ ਸਕੇ।
ਇਸ ਤਰ੍ਹਾਂ ਫਰਾਂਸ ਨੇ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ ਤੇ ਪੁਰਤਗਾਲ ਨੂੰ ਬਾਹਰ ਕੱਢ ਕੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਰੋਨਾਲਡੋ ਦੀ ਇਹ ਆਖ਼ਰੀ ਯੂਰਪੀਅਨ ਚੈਂਪੀਅਨਸ਼ਿਪ ਸੀ।
ਇਹ ਵੀ ਪੜ੍ਹੋ- ਬੇਹੱਦ ਰੋਮਾਂਚਕ ਮੁਕਾਬਲੇ 'ਚ ਜਿੱਤਿਆ ਸਪੇਨ, ਮੇਜ਼ਬਾਨ ਜਰਮਨੀ ਨੂੰ ਹਰਾ ਕੇ ਬਣਾਈ ਯੂਰੋ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੇਹੱਦ ਰੋਮਾਂਚਕ ਮੁਕਾਬਲੇ 'ਚ ਜਿੱਤਿਆ ਸਪੇਨ, ਮੇਜ਼ਬਾਨ ਜਰਮਨੀ ਨੂੰ ਹਰਾ ਕੇ ਬਣਾਈ ਯੂਰੋ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ
NEXT STORY