ਪੈਰਿਸ— ਨਿਕੋਲਸ ਮਾਹੂਟ ਤੇ ਪੀਅਰੇ ਹਿਊਜ ਹਰਬਰਟ ਦੀ ਫ਼੍ਰਾਂਸੀਸੀ ਜੋੜੀ ਨੇ ਤਿੰਨ ਸੈੱਟ ’ਚ ਜਿੱਤ ਦਰਜ ਕਰਕੇ ਦੂਜੀ ਵਾਰ ਫ਼੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤਿਆ। ਮਾਹੂਟ ਤੇ ਹਰਬਰਟ ਨੇ ਸ਼ਨੀਵਾਰ ਨੂੰ ਖੇਡੇ ਗਏ ਫ਼ਾਈਨਲ ’ਚ ਕਜ਼ਾਖਸਤਾਨ ਦੇ ਅਲੇਕਸਾਂਦਰ ਬੁਬਲਿਕ ਤੇ ਆਂਦਰੇ ਗੋਲੁਬੇਵ ਨੂੰ 4-6, 7-6 (1), 6-4 ਨਾਲ ਹਰਾਇਆ। ਇਹ ਉਨ੍ਹਾਂ ਦਾ ਇਕੱਠਿਆਂ ਪੰਜਵਾਂ ਗ੍ਰੈਂਡਸਲੈਮ ਖ਼ਿਤਾਬ ਹੈ।
ਮਾਹੂਟ ਤੇ ਹਰਬਰਟ ਦੂਜੀ ਆਲਮੀ ਜੰਗ ਦੇ ਬਾਅਦ ਤੋਂ ਦੋ ਵਾਰ ਫ਼੍ਰੈਂਚ ਓਪਨ ਦਾ ਡਬਲਜ਼ ਖ਼ਿਤਾਬ ਜਿੱਤਣ ਵਾਲੀ ਪਹਿਲੀ ਫ਼੍ਰਾਂਸੀਸੀ ਜੋੜੀ ਹੈ। ਇਨ੍ਹਾਂ ਦੋਹਾਂ ਨੇ ਇਸ ਤੋਂ ਪਹਿਲਾਂ 2018 ’ਚ ਇੱਥੇ ਖ਼ਿਤਾਬ ਜਿੱਤਿਆ ਸੀ। ਮਾਹੂਟ ਨੇ ਬਾਅਦ ’ਚ ਕਿਹਾ ਕਿ ਉਨ੍ਹਾਂ ਦਾ ਟੀਚਾ ਹੁਣ ਓਲੰਪਿਕ ’ਚ ਡਬਲਜ਼ ਦਾ ਸੋਨ ਤਮਗਾ ਜਿੱਤਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਇਹ ਸਾਨੂੰ ਪ੍ਰੇਰਿਤ ਕਰਦਾ ਹੈ। ਜਦੋਂ ਮੈਨੂੰ ਅਭਿਆਸ ’ਚ ਮੁਸ਼ਕਲ ਨਜ਼ਰ ਆਉਂਦੀ ਹੈ ਤਾਂ ਮੈਂ ਇਸ ਬਾਰੇ ਸੋਚਦਾ ਹਾਂ।
ਸਥਾਨਕ ਮਜ਼ਦੂਰਾਂ ਦੇ ਹਮਲੇ ’ਚ ਢਾਕਾ ਪ੍ਰੀਮੀਅਰ ਲੀਗ ਦੇ ਮੈਚ ਅਧਿਕਾਰੀ ਵਾਲ-ਵਾਲ ਬਚੇ
NEXT STORY