ਦੁਬਈ- ਫਰਾਂਸ ਦੀ ਯੂਨੀਵਰਸਿਟੀ Ecole Superieure Robert de Sorbon ਨੇ ਇੱਥੇ ਇਕ ਕਨਵੋਕੇਸ਼ਨ ਸਮਾਰੋਹ ਦੇ ਦੌਰਾਨ ਭਾਰਤੀ ਸਪਿਨਰ ਹਰਭਜਨ ਸਿੰਘ ਨੂੰ ਖੇਡਾਂ ਵਿਚ ਪੀ. ਐੱਚ. ਡੀ. ਦੀ ਆਨਰੇਰੀ ਡਿਗਰੀ ਦਿੱਤੀ। ਹਰਭਜਨ ਸਿੰਘ ਇਸ ਸਮਾਰੋਹ ਵਿਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਇਸ ਸਮੇਂ ਇੰਡੀਅਨ ਪ੍ਰੀਮੀਅਰ ਲੀਗ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦੇ 'ਬਾਓ-ਬਬਲ' 'ਚ ਹਨ। ਇਹ ਯੂਨੀਵਰਸਿਟੀ ਵੱਖ-ਵੱਖ ਖੇਤਰਾਂ ਦੇ ਉੱਘੀਆਂ ਸ਼ਖਸੀਅਤਾਂ ਨੂੰ ਆਨਰੇਰੀ ਡਾਕਟਰੇਟ ਪ੍ਰਦਾਨ ਕਰਦੀ ਹੈ, ਜਿਸ ਵਿਚ ਖੇਡ ਦੇ ਖੇਤਰ 'ਚ ਉਪਲੱਬਧੀਆਂ ਵੀ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 'ਚ ਪਾਕਿ ਵਿਰੁੱਧ ਸਖਤ ਮੁਕਾਬਲੇ ਦੀ ਉਮੀਦ : ਗੁਪਟਿਲ
ਹਰਭਜਨ (41 ਸਾਲਾ) ਨੇ ਕਿਹਾ ਕਿ ਕੋਈ ਸੰਸਥਾ ਸਨਮਾਨ ਦਿੰਦੀ ਹੈ ਤਾਂ ਤੁਸੀਂ ਉਸ ਨੂੰ ਬਹੁਤ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ। ਜੇਕਰ ਮੈਨੂੰ ਯੂਨੀਵਰਸਿਟੀ ਵਲੋਂ ਆਨਰੇਰੀ ਖੇਡ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ ਤਾਂ ਅਜਿਹਾ ਇਸ ਲਈ ਹੋਇਆ ਕਿਉਂਕਿ ਮੈਂ ਕ੍ਰਿਕਟ ਖੇਡਦਾ ਹਾਂ ਤੇ ਲੋਕਾਂ ਨੇ ਇਸਦੇ ਲਈ ਆਪਣਾ ਪਿਆਰ ਹੋਰ ਦਿਖਾਇਆ ਹੈ। ਇਸ ਡਿਗਰੀ ਨਾਲ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।
ਇਹ ਖ਼ਬਰ ਪੜ੍ਹੋ- ਫਰਾਂਸ ਦੀ ਯੂਨੀਵਰਸਿਟੀ ਨੇ ਹਰਭਜਨ ਸਿੰਘ ਨੂੰ ਖੇਡਾਂ 'ਚ PHD ਦੀ ਦਿੱਤੀ ਡਿਗਰੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਨਵੀਂ ਜਰਸੀ ਤਿਆਰ, ਇਸ ਤਾਰੀਖ ਨੂੰ ਹੋਵੇਗੀ ਲਾਂਚ
NEXT STORY