ਨਵੀਂ ਦਿੱਲੀ— ਏਸ਼ੀਆ ਕੱਪ 'ਚ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਹੋਣ ਜਾਂ ਨਾ ਹੋਣ 'ਤੇ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਗਾਂਗੁਲੀ ਦਾ ਸਾਫ ਕਹਿਣਾ ਹੈ ਕਿ ਅਗਲਾ ਏਸ਼ੀਆ ਕੱਪ ਦੁਬਈ 'ਚ ਆਯੋਜਿਤ ਕੀਤਾ ਜਾਵੇਗਾ, ਜਿਸ 'ਚ ਭਾਰਤ ਤੇ ਪਾਕਿਸਤਾਨ ਦੋਵੇਂ ਟੀਮਾਂ ਖੇਡਣਗੀਆਂ। ਪਾਕਿਸਤਾਨ ਸਤੰਬਰ ਦੇ ਲਈ ਨਿਧਾਰਿਤ ਟੂਰਨਾਮੈਂਟ ਦੇ ਲਈ ਨਾਮਜ਼ਦ ਮੇਜਬਾਨ ਸੀ ਪਰ ਬੀ. ਸੀ. ਸੀ. ਆਈ. ਨੇ ਇਹ ਸਪੱਸ਼ਟ ਕਰ ਦਿੱਤਾ ਕਿ ਭਾਰਤੀ ਟੀਮ ਸੁਰੱਖਿਆ ਚਿੰਤਾਵਾਂ ਦੇ ਕਾਰਨ ਗੁਆਢੀ ਦੇਸ਼ ਦੀ ਯਾਤਰਾ ਨਹੀਂ ਕਰ ਸਕੇਗੀ। ਇਸ ਲਈ ਆਯੋਜਨ ਨੂੰ ਪਾਕਿਸਤਾਨ ਤੋਂ ਦੁਬਈ ਤਬਦੀਲ ਕਰ ਦਿੱਤਾ ਗਿਆ ਹੈ।
3 ਮਾਰਚ ਤੋਂ ਹੋਣ ਵਾਲੀ ਏਸ਼ੀਅਨ ਕ੍ਰਿਕਟ ਕਾਊਂਸਿਲ (ਏ. ਸੀ. ਸੀ.) ਦੀ ਬੈਠਕ ਦੇ ਲਈ ਦੁਬਈ ਰਵਾਨਾ ਹੋਣ ਤੋਂ ਪਹਿਲਾਂ ਈਡਨ ਗਾਰਡਨਸ 'ਚ ਗਾਂਗੁਲੀ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਏਸ਼ੀਆ ਕੱਪ ਦੁਬਈ 'ਚ ਆਯੋਜਿਤ ਕੀਤਾ ਜਾਵੇਗਾ ਤੇ ਭਾਰਤ ਤੇ ਪਾਕਿਸਤਾਨ ਦੋਵੇਂ ਖੇਡਣਗੇ। ਇਸ ਤੋਂ ਪਹਿਲਾਂ ਬੀ. ਸੀ. ਸੀ. ਆਈ. ਨੇ ਕਿਹਾ ਕਿ ਉਸ ਨੂੰ ਟੂਰਨਾਮੈਂਟ ਦੀ ਮੇਜਬਾਨੀ ਕਰਨ ਵਾਲੇ ਪਾਕਿਸਤਾਨ ਦੇ ਨਾਲ ਕੋਈ ਸਮੱਸਿਆ ਨਹੀਂ ਹੈ।
ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਨੇ 2012-13 ਤੋਂ ਬਾਅਦ ਕੋਈ ਦੁਵੱਲੇ ਸੀਰੀਜ਼ ਨਹੀਂ ਖੇਡੀ ਹੈ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਰਾਜਨੀਤਿਕ ਤਣਾਅ ਕਾਰਨ ਇਹ ਦੋਵੇਂ ਟੀਮਾਂ 2013 ਤੋਂ ਬਾਅਦ ਸਿਰਫ ਆਈ. ਸੀ. ਸੀ. ਦੇ ਪ੍ਰਮੁੱਖ ਪ੍ਰਤੀਯੋਗਿਤਾਵਾਂ 'ਚ ਹੀ ਭਿੜੀਆਂ ਹਨ।
ਹਰਮਨਪ੍ਰੀਤ ਕੌਰ ਨੂੰ ਦਿੱਤੀ ਵਧਾਈ
ਗਾਂਗੁਲੀ ਨੇ ਇਸ ਦੌਰਾਨ ਮਹਿਲਾ ਵਿਸ਼ਵ ਕੱਪ 'ਚ ਭਾਰਤੀ ਟੀਮ ਦੀ ਅਗਵਾਈ ਕਰ ਰਹੀ ਹਰਮਨਪ੍ਰੀਤ ਕੌਰ ਨੂੰ ਵੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸ਼ਾਨਦਾਰ ਕ੍ਰਿਕਟ ਖੇਡ ਰਹੀ ਹੈ। ਉਹ ਵਧੀਆ ਟਚ 'ਚ ਨਜ਼ਰ ਆ ਰਹੀ ਹੈ, ਆਓ ਦੇਖਦੇ ਹਾਂ ਨਤੀਜਾ ਕੀ ਆਉਂਦਾ ਹੈ।
ਟੈਨਿਸ ਰੈਕੇਟ ਨਾਲ ਕ੍ਰਿਕਟ ਖੇਡਦੀ ਦਿਖੀ ਡੇਵਿਡ ਵਾਰਨਰ ਦੀ ਬੇਟੀ, ਵੀਡੀਓ
NEXT STORY