ਜੈਪੁਰ— ਦੋ ਵਾਰ ਦੇ ਏ.ਪੀ.ਆਰ.ਸੀ. ਚੈਂਪੀਅਨ ਗੌਰਵ ਗਿਲ ਨੇ ਐੱਮ.ਆਰ.ਐੱਫ. ਐੱਫ.ਐੱਮ.ਐੱਸ.ਸੀ.ਆਈ. ਇੰਡੀਅਨ ਨੈਸ਼ਨਲ ਰੈਲੀ ਚੈਂਪੀਅਨਸ਼ਿਪ 2017 ਦੇ ਤੀਜੇ ਦੌਰ ਦੇ 6 ਪੜਾਵਾਂ 'ਚੋਂ 4 'ਚ ਜਿੱਤ ਦਰਜ ਕਰਕੇ ਇਸ ਨੂੰ ਆਪਣੇ ਨਾਂ ਕੀਤਾ।
ਗਿਲ ਅਤੇ ਉਸ ਦੇ ਸਹਿਯੋਗੀ ਮੁਸਾ ਸ਼ਰੀਫ ਨੂੰ 13.9 ਕਿਲੋਮੀਟਰ ਲੰਬੇ ਨਾਈਟ ਹਾਕ ਪੜਾਅ ਨੂੰ ਪੂਰਾ ਕਰਨ 'ਚ ਸਿਰਫ 13 ਮਿੰਟ 21.1 ਸਕਿੰਟ ਦਾ ਸਮਾਂ ਲੱਗਾ। 2 ਹੋਰ ਪੜਾਵਾਂ 'ਚੋਂ ਇਕ ਦੇ ਜੇਤੂ ਚੈਂਪੀਅਨ ਆਰਕਾ ਮੋਟਰ ਸਪੋਰਟਸ ਦੇ ਕਰਨ ਕਾਦੁਰ ਰਹੇ ਤਾਂ ਉੱਥੇ ਹੀ ਉਨ੍ਹਾਂ ਦੀ ਟੀਮ ਦੇ ਅਮਿਤਰਜੀਤ ਘੋਸ਼ ਨੇ ਵੀ ਇਕ ਪੜਾਅ ਜਿੱਤਿਆ।
ਪੰਜਾਬ-ਹਰਿਆਣੇ ਦੀ ਬੇਟੀ ਨੇ ਦੁਨੀਆਂ 'ਚ ਚਮਕਾਇਆ ਦੇਸ਼ ਦਾ ਨਾਂ, ਜਿੱਤਿਆ 1 ਗੋਲਡ, 2 ਸਿਲਵਰ
NEXT STORY