ਨਵੀਂ ਦਿੱਲੀ - ਕਰਨਾਟਕ ਪ੍ਰੀਮੀਅਰ ਲੀਗ ਵਿਚ ਬੇਲਾਰੀ ਟਸਕਰਸ ਟੀਮ ਵਲੋਂ ਖੇਡ ਰਹੇ ਕ੍ਰਿਸ਼ਣੱਪਾ ਗੌਤਮ ਨੇ ਬੀਤੇ ਦਿਨੀਂ ਸੈਂਕੜਾ ਲਾਉਣ ਤੋਂ ਬਾਅਦ ਗੇਂਦਬਾਜ਼ੀ 'ਚ 8 ਵਿਕਟਾਂ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਮੈਚ ਤੋਂ ਬਾਅਦ ਜਦੋਂ ਉਸ ਤੋਂ ਉਸ ਦੀ ਪਾਰੀ ਦਾ ਰਾਜ਼ ਪੁੱਛਿਆ ਗਿਆ ਤਾਂ ਗੌਤਮ ਨੇ ਬੇਝਿਜਕ ਆਪਣੀ ਗਰਲਫ੍ਰੈਂਡ ਦੀ ਸਮਾਈਲ ਨੂੰ ਇਸ ਦਾ ਜ਼ਿੰਮੇਵਾਰ ਦੱਸਿਆ।
ਸ਼ਿਵਮੇਗਾ ਲਾਇਨਜ਼ ਵਿਰੁੱਧ ਗੌਤਮ ਨੇ ਸਿਰਫ 56 ਗੇਂਦਾਂ 'ਤੇ 7 ਚੌਕਿਆਂ ਤੇ 13 ਛੱਕਿਆਂ ਦੀ ਮਦਦ ਨਾਲ 134 ਦੌੜਾਂ ਬਣਾਈਆਂ ਸਨ। ਬਾਅਦ 'ਚ ਗੇਂਦਬਾਜ਼ੀ ਕਰਦਿਆਂ ਉਸ ਨੇ 5 ਓਵਰਾਂ ਵਿਚ 15 ਦੌੜਾਂ ਦੇ ਕੇ 8 ਵਿਕਟਾਂ ਲਈਆਂ ਸਨ। ਆਪਣੀ ਪ੍ਰਫਾਰਮੈਂਸ ਲਈ 'ਮੈਨ ਆਫ ਦਿ ਮੈਚ' ਐਵਾਰਡ ਹਾਸਲ ਕਰਨ ਵਾਲੇ ਗੌਤਮ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਤੁਸੀਂ ਆਪਣੀ ਬੱਲੇਬਾਜ਼ੀ ਦਾ ਮਜ਼ਾ ਲਿਆ ਜਾਂ ਗੇਂਦਬਾਜ਼ੀ ਦਾ, ਇਸ 'ਤੇ ਉਸ ਨੇ ਜਵਾਬ ਦਿੰਦਿਆਂ ਕਿਹਾ, ''ਮੈਂ ਤਾਂ ਆਪਣੀ ਗਰਲਫ੍ਰੈਂਡ ਦੀ ਸਮਾਈਲ ਨੂੰ ਜ਼ਿਆਦਾ ਇੰਜੁਆਏ ਕਰ ਰਿਹਾ ਸੀ।''
ਗੌਤਮ ਨੇ ਕਿਹਾ, ''ਨਿਸ਼ਚਿਤ ਤੌਰ 'ਤੇ ਇਹ ਜ਼ਿੰਦਗੀ ਭਰ ਦੀ ਖੇਡ ਵਿਚੋਂ ਇਕ ਰਿਹਾ ਤੇ ਇਸ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਸਾਨੂੰ ਪਤਾ ਸੀ ਕਿ ਸਾਡੀ ਗੇਂਦਬਾਜ਼ੀ ਕਾਫੀ ਮਜ਼ਬੂਤ ਹੈ ਤੇ ਉਸ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਅਸੀਂ ਬੋਰਡ 'ਤੇ ਵੱਡਾ ਸਕੋਰ ਲਾਉਣਾ ਚਾਹੁੰਦੇ ਸੀ। ਮੈਂ ਖੁਦ ਤੋਂ ਅਜਿਹੀ ਪਾਰੀ ਦੀ ਉਮੀਦ ਨਹੀਂ ਕੀਤੀ ਸੀ ਤੇ ਨਾ ਹੀ ਟੀਮ ਦੇ ਕਿਸੇ ਖਿਡਾਰੀ ਨੇ ਅਜਿਹਾ ਸੋਚਿਆ ਸੀ। ਤੁਹਾਡਾ ਸਾਰਿਆਂ ਦਾ ਸਮਰਥਨ ਕਰਨ ਲਈ ਧੰਨਵਾਦ।''
IND vs WI 1st Test : ਤੀਜੇ ਦਿਨ ਦੀ ਖੇਡ ਖਤਮ, ਟੀਮ ਇੰਡੀਆ ਮਜ਼ਬੂਤ ਸਥਿਤੀ 'ਚ
NEXT STORY