ਦੁਬਈ- ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਪਾਕਿਸਤਾਨ ਦੇ ਵਿਰੁੱਧ ਟੀ-20 ਵਿਸ਼ਵ ਕੱਪ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ 57 ਦੌੜਾਂ ਦੀ ਪਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੁਸ਼ਕਿਲ ਹਾਲਾਤ ਵਿਚ ਖੇਡੀ ਗਈ ਇਹ ਸ਼ਾਨਦਾਰ ਪਾਰੀ ਸੀ। ਕੋਹਲੀ ਨੇ ਪੰਜ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 49 ਗੇਂਦਾਂ ਵਿਚ 57 ਦੌੜਾਂ ਬਣਾਈਆਂ ਪਰ ਭਾਰਤ ਨੂੰ ਪਾਕਿਸਤਾਨ ਨੇ 10 ਵਿਕਟਾਂ ਨਾਲ ਹਰਾ ਦਿੱਤਾ। ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਭਾਰਤ 'ਤੇ ਇਹ ਪਹਿਲੀ ਜਿੱਤ ਸੀ। ਗਾਵਸਕਰ ਨੇ ਸਟਾਰ ਸਪੋਰਟਸ ਦੇ ਸ਼ੋਅ 'ਚ ਕਿਹਾ ਕਿ ਇਹ ਸ਼ਾਨਦਾਰ ਪਾਰੀ ਸੀ ਕਿਉਂਕਿ ਭਾਰਤ ਨੇ ਪਾਵਰ ਪਲੇਅ ਵਿਚ ਹੀ ਸਲਾਮੀ ਬੱਲੇਬਾਜ਼ਾਂ ਦੇ ਵਿਕਟ ਗੁਆ ਦਿੱਤੇ ਸਨ, ਕੋਹਲੀ ਦੇ ਮੋਢਿਆਂ 'ਤੇ ਵੱਡੀ ਜ਼ਿੰਮੇਦਾਰੀ ਸੀ।
ਇਹ ਖਬਰ ਪੜ੍ਹੋ- T20 WC, PAK vs NZ : ਪਾਕਿ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਉਨ੍ਹਾਂ ਨੇ ਕਿਹਾ ਕਿ ਕੋਹਲੀ ਨੇ ਜਿਸ ਤਰ੍ਹਾਂ ਨਾਲ ਪਾਰੀ ਖੇਡੀ, ਉਹ ਸ਼ਾਨਦਾਰ ਸੀ ਤੇ ਖਾਸਕਰ ਸ਼ਾਹੀਨ ਅਫਰੀਦੀ ਨੂੰ ਜੋ ਛੱਕਾ ਲਗਾਇਆ, ਉਹ ਕਮਾਲ ਦਾ ਸੀ। ਗਾਵਸਕਰ ਨੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜਿਸ ਅੰਦਾਜ਼ ਵਿਚ ਉਹ ਗੇਂਦਬਾਜ਼ੀ ਕਰ ਰਹੇ ਸਨ, ਠੀਕ ਕੋਣ ਬਣਾ ਕੇ ਗੇਂਦ ਸੁੱਟਣ ਤੋਂ ਬਾਅਦ ਉਹ ਸਵਿੰਗ ਦਾ ਇਸਤੇਮਾਲ ਕਰ ਰਿਹਾ ਸੀ। ਅਜਿਹੇ ਵਿਚ ਕੋਹਲੀ ਦਾ ਇਸ ਤਰ੍ਹਾਂ ਨਾਲ ਖੇਡਣਾ ਜ਼ਰੂਰੀ ਸੀ। ਬਾਹਰ ਨਿਕਲ ਕੇ ਖੇਡਣ ਨਾਲ ਹੀ ਉਹ ਅਫਰੀਦੀ ਦੇ ਸਾਹਮਣੇ ਦੌੜਾਂ ਬਣਾ ਸਕੇ। ਸਾਬਕਾ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਨੇ ਕਿਹਾ ਕਿ ਪਾਕਿਸਤਾਨ ਤੋਂ ਮਿਲੀ ਹਾਰ ਨਾਲ ਤਿੰਨ ਸਬਕ ਮਿਲਦੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾ ਸਬਕ ਇਹ ਕਿ ਪਾਵਰ ਪਲੇਅ ਵਿਚ ਵਿਕਟਾਂ ਨਹੀਂ ਗਵਾਉਣਾ, ਕਿਉਂਕਿ ਫਿਰ ਤੁਸੀਂ ਇਸਦਾ ਫਾਇਦਾ ਨਹੀਂ ਚੁੱਕ ਸਕਦੇ। ਇਸ ਤਰ੍ਹਾਂ ਗੇਂਦਬਾਜ਼ੀ ਕਰਦੇ ਹੋਏ ਪਾਵਰ ਪਲੇਅ ਵਿਚ ਵਿਕਟਾਂ ਹਾਸਲ ਕਰਨਾ ਹੈ ਖਾਸ ਕਰ ਜਦੋ ਤੁਸੀਂ ਜ਼ਿਆਦਾ ਦੌੜਾਂ ਨਹੀਂ ਬਣਾਈਆਂ ਹਨ।
ਇਹ ਖਬਰ ਪੜ੍ਹੋ- WI vs SA : ਲੁਈਸ ਨੇ ਤੋੜਿਆ ਕੋਲਿਨ ਮੁਨਰੋ ਦਾ ਵੱਡਾ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
WI vs SA : ਲੁਈਸ ਨੇ ਤੋੜਿਆ ਕੋਲਿਨ ਮੁਨਰੋ ਦਾ ਵੱਡਾ ਰਿਕਾਰਡ
NEXT STORY