ਨਵੀਂ ਦਿੱਲੀ, (ਬਿਊਰੋ)— ਐੱਫ.ਸੀ. ਗੋਵਾ ਨੇ ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ ਦੇ ਇਕ ਮੈਚ 'ਚ ਦਿੱਲੀ ਡਾਇਨਾਮੋਜ਼ ਨੂੰ 5-1 ਨਾਲ ਧੂੜ ਚਟਾਈ। ਜਵਾਹਰ ਲਾਲ ਨਹਿਲੂ ਸਟੇਡੀਅਮ 'ਚ ਸ਼ਨੀਵਾਰ ਨੂੰ ਖੇਡੇ ਗਏ ਇਸ ਮੈਚ 'ਚ ਦਿੱਲੀ ਨੂੰ ਲਗਾਤਾਰ ਚੌਥੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਜਿੱਤ ਦੇ ਨਾਲ ਹੀ ਸਰਗੇਈ ਲੋਬੇਰਾ ਦੀ ਟੀਮ ਆਈ.ਐੱਸ.ਐੱਲ. ਦੇ ਸਕੋਰ ਬੋਰਡ 'ਚ ਚੋਟੀ 'ਤੇ ਪਹੁੰਚ ਗਈ ਹੈ। ਐੱਫ.ਸੀ. ਗੋਆ ਵੱਲੋਂ ਫੇਰਰਨ ਕੋਰੋਮਾਈਨਸ, ਮੈਨਅਲ ਲਾਂਜਾਰੋਟੇ, ਐਡ੍ਰੀਅਨ ਕੋਲੁੰਗਾ ਅਤੇ ਮੈਨੁਅਇਲ ਏਰੇਨਾ ਨੇ ਗੋਲ ਕੀਤੇ। ਦਿੱਲੀ ਵੱਲੋਂ ਕਾਲੂ ਉਚੇ ਨੇ ਗੋਲ ਕੀਤਾ।
ਓਲੰਪਿਕ ਤਮਗਾ ਜੇਤੂਆਂ ਲਈ ਰਿਹਾ 'ਵਾਪਸੀ ਵਰ੍ਹਾ'
NEXT STORY