ਸਿੰਗਾਪੁਰ, (ਭਾਸ਼ਾ)– ਭਾਰਤੀ ਚੈਲੰਜਰ ਡੀ. ਗੁਕੇਸ਼ ਤੇ ਮੌਜੂਦਾ ਚੈਂਪੀਅਨ ਚੀਨ ਦੇ ਡਿੰਗ ਲੀਰੇਨ ਵਿਚਾਲੇ ਐਤਵਾਰ ਨੂੰ ਇੱਥੇ ਖੇਡੀ ਗਈ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ 6ਵੀਂ ਬਾਜ਼ੀ ਵੀ ਡਰਾਅ ਰਹੀ। ਦੋਵੇਂ ਖਿਡਾਰੀਆਂ ਵਿਚਾਲੇ ਲਗਾਤਾਰ ਤੀਜਾ ਮੁਕਾਬਲਾ ਬਰਾਬਰੀ ’ਤੇ ਰਹਿਣ ਤੋਂ ਬਾਅਦ ਸਕੋਰ 3-3 ਨਾਲ ਬਰਾਬਰ ਹੈ।
ਉਨ੍ਹਾਂ ਨੂੰ ਚੈਂਪੀਅਨਸ਼ਿਪ ਜਿੱਤਣ ਲਈ 4.5 ਅੰਕਾਂ ਦੀ ਹੋਰ ਲੋੜ ਹੈ। ਗੁਕੇਸ਼ ਨੇ 46 ਚਾਲਾਂ ਤੋਂ ਬਾਅਦ ਲਿਰੇਨ ਨੂੰ ਡਰਾਅ ਲਈ ਮਜਬੂਰ ਕਰ ਦਿੱਤਾ। ਇਸ ਚੈਂਪੀਅਨਸ਼ਿਪ ਦਾ ਇਹ ਚੌਥਾ ਡਰਾਅ ਮੁਕਾਬਲਾ ਸੀ। 32 ਸਾਲਾ ਲਿਰੇਨ ਨੇ ਪਹਿਲੀ ਬਾਜ਼ੀ ਆਪਣੇ ਨਾਂ ਕੀਤੀ ਸੀ ਜਦਕਿ 18 ਸਾਲਾ ਗੁਕੇਸ਼ ਤੀਜੀ ਬਾਜ਼ੀ ਨੂੰ ਜਿੱਤਣ ਵਿਚ ਸਫਲ ਰਿਹਾ ਸੀ। ਇਸ ਤੋਂ ਪਹਿਲਾਂ ਦੂਜਾ, ਚੌਥੇ ਤੇ 5ਵਾਂ ਮੁਕਾਬਲਾ ਵੀ ਡਰਾਅ ਰਿਹਾ ਸੀ। 14 ਗੇੜ ਦੀ ਚੈਂਪੀਅਨਸ਼ਿਪ ਵਿਚ ਅਜੇ ਵੀ 8 ਮੈਚ ਬਚੇ ਹੋਏ ਹਨ।
ICC ਪ੍ਰਧਾਨ ਦਾ ਅਹੁਦਾ ਸੰਭਾਲਣ ਮਗਰੋਂ ਜੈ ਸ਼ਾਹ ਦਾ ਵੱਡਾ ਬਿਆਨ, ਟੈਸਟ ਤੇ ਮਹਿਲਾ ਕ੍ਰਿਕਟ 'ਤੇ ਆਖੀ ਇਹ ਗੱਲ
NEXT STORY