ਜਲੰਧਰ— ਭਾਰਤੀ ਕ੍ਰਿਕੇਟ ਟੀਮ ਦੇ ਟਰਬਨੇਟਰ ਕਹੇ ਜਾਣ ਵਾਲੇ ਸਟਾਰ ਸਪਿਨਰ ਹਰਭਜਨ ਸਿੰਘ ਨੇ ਹਮੇਸ਼ਾ ਹੀ ਆਪਣੇ ਪ੍ਰਦਰਸ਼ਨ ਨਾਲ ਸਾਹਮਣੇ ਵਾਲੀ ਟੀਮ ਦੇ ਹੋਸ਼ ਉਡਾਏ ਹਨ। ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਕਾਰਨ ਦੁਨੀਆ ਦੀਆਂ ਕਈ ਖੇਡ ਪ੍ਰਤੀਯੋਗਿਤਾਵਾਂ ਰੱਦ ਜਾਂ ਮੁਲਤਵੀ ਹੋ ਚੁੱਕੀਆਂ ਹਨ ਉੱਥੇ ਹੀ ਭੱਜੀ ਵੀ ਇੰਨੀਂ ਦਿਨੀਂ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ, ਜਿਸ ਕਰਕੇ ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਹਨ। ਉਹ ਅਕਸਰ ਆਪਣੀ ਧੀ ਤੇ ਪਤਨੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਾਰ ਉਸ ਨੇ ਆਪਣੀ ਬੇਟੀ ਦੀ ਪਿਆਰੀ ਅਤੇ ਮਜ਼ੇਦਾਰ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਪੋਸਟ ਕਰਦਿਆਂ ਉਸ ਨੇ ਲੋਕਾਂ ਨੂੰ ਦੱਸਿਆ ਕਿ ਤੁਸੀਂ ਕਿਵੇਂ ਘਰ ਨੂੰ ਹੀ ਪਲੇਅ ਗਰਾਊਡ 'ਚ ਬਦਲ ਸਕਦੇ ਹੋ।
ਦੱਸਣਯੋਗ ਹੈ ਕਿ ਇਸ ਸਮੇਂ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਜੰਗ ਲੜ ਰਿਹਾ ਹੈ ਤੇ ਸਭ ਆਪਣੇ ਘਰਾਂ 'ਚ ਹੀ ਰਹਿ ਰਹੇ ਹਨ। ਇਸ ਲਈ ਬੱਚੇ ਵੀ ਬਾਹਰ ਮੈਦਾਨਾਂ 'ਚ ਜਾ ਕੇ ਖੇਡ ਨਹੀਂ ਸਕਦੇ। ਇਸ ਵੀਡੀਓ 'ਚ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਨੇ ਧੀ ਹਿਨਾਇਆ ਹੀਰ ਲਈ ਘਰ 'ਚ ਹੀ ਫਨ ਐਕਟੀਵਿਟੀ ਤਿਆਰ ਕਰ ਦਿੱਤੀ ਹੈ। ਵੀਡੀਓ 'ਚ ਹਿਨਾਇਆ ਹੀਰ ਘਰ 'ਚ ਖੇਡਦੀ ਹੋਈ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਨਾਲ ਬੱਚੇ ਵਧੀਆ ਚੀਜ਼ ਸਿੱਖਣ ਦੇ ਨਾਲ-ਨਾਲ ਸਰੀਰਕ ਕਸਰਤ ਵੀ ਕਰ ਸਕਦੇ ਹਨ ਤੇ ਨਾਲ ਹੀ ਵੀਡੀਓ ਗੇਮ ਤੇ ਮੋਬਾਇਲ ਗੇਮ ਤੋਂ ਦੂਰ ਰਹਿ ਸਕਦੇ ਹਨ।
ਜਦੋਂ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕ੍ਰਿਕਟਰਾਂ ਨੂੰ ਮੈਚ ਫੀਸ 1500 ਤੇ ਭੱਤਾ 200 ਰੁਪਏ ਮਿਲਿਆ
NEXT STORY