ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ’ਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੂੰ ਮੁੰਬਈ ਇੰਡੀਅਨਜ਼ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੈ। ਦੋਵੇਂ ਟੀਮਾਂ ਇਸ ਸੀਜ਼ਨ ’ਚ ਆਪਣਾ-ਆਪਣਾ ਦੂਜਾ ਮੈਚ ਖੇਡਣ ਉਤਰਨਗੀਆਂ। ਮੁੰਬਈ ਇੰਡੀਅਨਜ਼ ਨੂੰ ਪਹਿਲੇ ਮੈਚ ’ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਖ਼ਿਲਾਫ਼ ਦੋ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਕੇ. ਕੇ. ਆਰ. ਆਪਣੇ ਓਪਨਿੰਗ ਮੈਚ ’ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਧੂੜ ਚਟਾਈ ਸੀ। ਪਹਿਲੇ ਮੈਚ ਦੇ ਪਲੇਇੰਗ ਇਲੈਵਨ ’ਚ ਕੇ. ਕੇ. ਆਰ. ਵਲੋਂ ਖੇਡਣ ਲਈ ਹਰਭਜਨ ਸਿੰਘ (ਭੱਜੀ) ਉਤਰੇ ਤਾਂ ਸਨ, ਪਰ ਉਨ੍ਹਾਂ ਨੂੰ ਸਿਰਫ਼ ਇਕ ਓਵਰ ’ਚ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਿਆ ਸੀ।
ਇਹ ਵੀ ਪੜ੍ਹੋ : ਸੰਘਰਸ਼ ਦੀ ਰਾਹ ਤੋਂ ਸ਼ਾਨਦਾਰ ਪ੍ਰਦਰਸ਼ਨ ਤੱਕ, ਇੰਝ ਰਿਹਾ ਚੇਤਨ ਸਕਾਰੀਆ ਦਾ IPL ’ਚ ਡ੍ਰ੍ਰੀਮ ਡੈਬਿਊ
ਕੇ. ਕੇ. ਆਰ. ਕੋਲ ਗੇਂਦਬਾਜ਼ੀ ਦੇ ਕਾਫ਼ੀ ਬਦਲ ਹਨ, ਅਜਿਹੇ ’ਚ ਮੁੰਬਈ ਇੰਡੀਅਨਜ਼ ਦੇ ਮਜ਼ਬੂਤ ਬਾਲਿੰਗ ਅਟੈਕ ਦੇ ਸਾਹਮਣੇ ਕੇ. ਕੇ. ਆਰ. ਮਜ਼ਬੂਤ ਬੈਟਿੰਗ ਆਰਡਰ ਦੇ ਨਾਲ ਉਤਰਨਾ ਚਾਹੇਗਾ ਤੇ ਉਨ੍ਹਾਂ ਲਈ ਹਰਭਜਨ ਸਿੰਘ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਜਗ੍ਹਾ ਸ਼ੇਲਡਨ ਜੈਕਸਨ ਨੂੰ ਪਲੇਇੰਗ ਇਲੈਵਨ ’ਚ ਜਗ੍ਹਾ ਮਿਲ ਸਕਦੀ ਹੈ। ਜੈਕਸਨ ਨੇ ਅਜੇ ਤਕ ਕੁਲ 4 ਮੈਚ ਹੀ ਆਈ. ਪੀ. ਐੱਲ. ’ਚ ਖੇਡੇ ਹਨ, ਪਰ ਹਾਲ ਹੀ ’ਚ ਉਨ੍ਹਾਂ ਨੇ ਵਿਜੇ ਹਜ਼ਾਰੇ ਟਰਾਫ਼ੀ ’ਚੰਗਾ ਪ੍ਰਦਰਸ਼ਨ ਕੀਤਾ ਸੀ। ਅਜਿਹੇ ’ਚ ਉਨ੍ਹਾਂ ਦੇ ਆਉਣ ਨਾਲ ਬੈਟਿੰਗ ਆਰਡਰ ਥੋੜ੍ਹਾ ਹੋਰ ਮਜ਼ਬੂਤ ਹੋ ਸਕਦਾ ਹੈ।
ਨੀਤੀਸ਼ ਰਾਣਾ ਤੇ ਰਾਹੁਲ ਤ੍ਰਿਪਾਠੀ ਨੇ ਪਿਛਲੇ ਮੈਚ ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ ਤੇ ਇਕ ਵਾਰ ਫਿਰ ਦੋਹਾਂ ਤੋਂ ਅਜਿਹੀ ਹੀ ਤਾਬੜਤੋੜ ਬੱਲੇਬਾਜ਼ੀ ਦੀ ਉਮੀਦ ਹੋਵੇਗੀ। ਆਂਦਰੇ ਰਸਲ ਜੇਕਰ ਬੱਲੇ ਨਾਲ ਫ਼ਲਾਪ ਹੋਏ ਹਨ, ਤਾਂ ਉਨ੍ਹਾਂ ਨੇ ਇਸ ਦੀ ਭਰਪਾਈ ਗੇਂਦਬਾਜ਼ੀ ਨਾਲ ਕੀਤੀ। ਪ੍ਰਸਿੱਧ ਕ੍ਰਿਸ਼ਣਾ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ ਤੇ ਇਸ ਤੋਂ ਇਲਾਵਾ ਪੈਟ ਕਮਿੰਸ ਵੀ ਹਨ, ਜੋ ਟੀਮ ਦੇ ਬਾਲਿੰਗ ਅਟੈਕ ਦੀ ਧਾਰ ਵਧਾਉਂਦੇ ਹਨ। ਸ਼ਾਕਿਬ ਅਲ ਹਸਨ ਤੇ ਵਰੁਣ ਚਕਰਵਰਤੀ ਸਪਿਨ ਵਿਭਾਗ ਸੰਭਾਲਦੇ ਨਜ਼ਰ ਆ ਸਕਦੇ ਹਨ।
ਇਹ ਵੀ ਪੜ੍ਹੋ : ਚਾਰ ਮੈਚਾਂ ਬਾਅਦ ਜਾਣੋ IPL ਪੁਆਇੰਟ ਟੇਬਲ ’ਤੇ ਆਪਣੀ ਪਸੰਦੀਦਾ ਟੀਮ ਦੀ ਸਥਿਤੀ ਬਾਰੇ
ਕੇ. ਕੇ. ਆਰ ਦੀ ਸੰਭਾਵੀ ਪਲੇਇੰਗ ਇਲੈਵਨ
ਨੀਤੀਸ਼ ਰਾਣਾ, ਸ਼ੁੱਭਮਨ ਗਿੱਲ, ਰਾਹੁਲ ਤ੍ਰਿਪਾਠੀ, ਆਂਦਰੇ ਰਸਲ, ਇਓਨ ਮੋਰਗਨ (ਕਪਤਾਨ), ਦਿਨੇਸ਼ ਕਾਰਤਿਕ, ਸ਼ਾਕਿਬ ਅਲ ਹਸਨ, ਸ਼ੇਲਡਨ ਜੈਕਸਨ, ਪੈਟ ਕਮਿੰਸ, ਪ੍ਰਸਿੱਧ ਕ੍ਰਿਸ਼ਨਾ, ਵਰੁਣ ਚੱਕਰਵਰਤੀ।
ਨੋਟ : ਇਸ ਮੈਚ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੰਘਰਸ਼ ਦੀ ਰਾਹ ਤੋਂ ਸ਼ਾਨਦਾਰ ਪ੍ਰਦਰਸ਼ਨ ਤੱਕ, ਇੰਝ ਰਿਹਾ ਚੇਤਨ ਸਕਾਰੀਆ ਦਾ IPL ’ਚ ਡਰੀਮ ਡੈਬਿਊ
NEXT STORY