ਮੁੰਬਈ, (ਭਾਸ਼ਾ)— ਭਾਰਤੀ ਕ੍ਰਿਕਟ ਟੀਮ ਨੂੰ 2011 ਵਿਚ ਵਨ ਡੇ ਵਿਸ਼ਵ ਚੈਂਪੀਅਨ ਬਣਾਉਣ ਵਿਚ ਨਾਇਕ ਰਹੇ ਯੁਵਰਾਜ ਸਿੰਘ ਨੂੰ ਉਮੀਦ ਹੈ ਕਿ 30 ਮਈ ਤੋਂ ਇੰਗਲੈਂਡ ਵਿਚ ਸ਼ੁਰੂ ਹੋ ਰਹੀ ਇਸ ਪ੍ਰਤੀਯੋਗਿਤਾ ਵਿਚ ਆਲਰਾਊਂਡਰ ਹਾਰਦਿਕ ਪੰਡਯਾ 'ਚੰਗਾ ਪ੍ਰਦਰਸ਼ਨ' ਕਰੇਗਾ। ਯੁਵਰਾਜ ਨੂੰ ਲੱਗਦਾ ਹੈ ਕਿ 50 ਓਵਰਾਂ ਦੇ ਸਵਰੂਪ ਵਿਚ ਹਾਰਦਿਕ ਦੀ ਤਾਬੜਤੋੜ ਬੱਲੇਬਾਜ਼ੀ ਭਾਰਤ ਲਈ ਫਾਇਦੇਮੰਦ ਸਾਬਤ ਹੋਵੇਗੀ।
ਯੁਵਰਾਜ ਨੇ ਕਿਹਾ, ''ਮੈਂ ਕੱਲ ਉਸ ਨਾਲ (ਹਾਰਦਿਕ ਨਾਲ) ਗੱਲ ਕਰ ਰਿਹਾ ਸੀ, ਜਿੱਥੇ ਮੈਂ ਉਸ ਨੂੰ ਕਿਹਾ ਕਿ ਤੇਰੇ ਕੋਲ ਵਿਸ਼ਵ ਕੱਪ ਵਿਚ ਸ਼ਾਦਨਾਰ ਪ੍ਰਦਰਸ਼ਨ ਕਰਨ ਦਾ ਮੌਕਾ ਹੈ।''
ਯੁਵਰਾਜ ਨੇ ਕਿਹਾ, ''ਜ਼ਾਹਿਰ ਹੈ ਕਿ ਉਹ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕਰ ਰਿਹਾ ਹੈ, ਉਹ ਕਮਾਲ ਦੀ ਹੈ ਤੇ ਮੈਂ ਉਮੀਦ ਕਰਾਂਗਾ ਕਿ ਉਹ ਇਸ ਫਾਰਮ ਨੂੰ ਵਿਸ਼ਵ ਕੱਪ ਤਕ ਜਾਰੀ ਰੱਖੇ। ਉਹ ਮੱਧਕਰਮ ਵਿਚ ਚੰਗੀ ਗੇਂਦਬਾਜ਼ੀ ਕਰ ਰਿਹਾ ਹੈ।''
IPL 2019 : ਸੈਮ ਕਿਊਰਨ ਨੇ ਪੰਜਾਬ ਵਲੋਂ ਲਾਇਆ ਸੀਜ਼ਨ ਦਾ ਸਭ ਤੋਂ ਤੇਜ਼ ਅਰਧ ਸੈਂਕੜਾ
NEXT STORY