ਹਾਲੇ (ਏਜੰਸੀ)- ਹਿਊਬਰਟ ਹਰਕਾਜ਼ ਨੇ ਦੁਨੀਆ ਦੇ ਨੰਬਰ ਇਕ ਖਿਡਾਰੀ ਡੈਨਿਲ ਮੇਦਵੇਦੇਵ ਨੂੰ ਸਿੱਧੇ ਸੈੱਟਾਂ ਨਾਲ ਹਰਾ ਕੇ ਹਾਲੇ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ ਅਤੇ ਫਿਰ ਤੋਂ ਵਿੰਬਲਡਨ ਲਈ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਆਪਣੀ ਤਿੱਖੀ ਸਰਵਿਸ ਲਈ ਮਸ਼ਹੂਰ ਪੋਲੈਂਡ ਦੇ ਇਸ ਖਿਡਾਰੀ ਨੇ ਮੇਦਵੇਦੇਵ ਨੂੰ ਸਿਰਫ਼ 64 ਮਿੰਟਾਂ ਵਿਚ 6-1, 6-4 ਨਾਲ ਹਰਾ ਕੇ ਆਪਣਾ ਪਹਿਲਾ ਗਰਾਸਕੋਰਟ ਖ਼ਿਤਾਬ ਹਾਸਲ ਕੀਤਾ।
ਪਿਛਲੇ ਸਾਲ ਵਿੰਬਲਡਨ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲੇ ਹਰਕਾਜ਼ ਫਿਰ ਤੋਂ ਫਾਰਮ ਵਿਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹਾਲੇ ਵਿਚ ਖ਼ਿਤਾਬ ਦੇ ਰਾਹ ਵਿਚ ਮੌਜੂਦਾ ਚੈਂਪੀਅਨ ਯੂਗੋ ਹੰਬਰਟ, ਯੂ.ਐੱਸ. ਓਪਨ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੇ ਫੇਲਿਕਸ ਔਗਰ ਅਲਿਆਸਿਮ ਅਤੇ ਆਸਟ੍ਰੇਲੀਆ ਦੇ ਨਿਕ ਕਿਰਗਿਓਸ ਨੂੰ ਵੀ ਹਰਾਇਆ। ਏਟੀਪੀ ਟੂਰ ਮੁਤਾਬਕ ਹਰਕਾਜ ਓਪਨ ਯੁੱਗ ਵਿਚ ਆਪਣੇ ਪਹਿਲੇ 5 ਸਿੰਗਲਜ਼ ਫਾਈਨਲ ਜਿੱਤਣ ਵਾਲੇ 7 ਪੁਰਸ਼ ਖਿਡਾਰੀਆਂ ਵਿਚ ਸ਼ਾਮਲ ਹੋ ਗਏ ਹਨ।
ਬ੍ਰਿਟਿਸ਼ ਓਲੰਪਿਕ ਚੈਂਪੀਅਨ ਡੇਮ ਕੈਲੀ ਹੋਮਸ ਨੇ ਕੀਤਾ ਸਮਲਿੰਗੀ ਹੋਣ ਦਾ ਖ਼ੁਲਾਸਾ
NEXT STORY