ਜੈਤੋ (ਪਰਾਸ਼ਰ)- ‘ਖੇਲੋ ਇੰਡੀਆ ਯੂਨੀਵਰਸਿਟੀ ਗੇਮਸ- 2021’ ਵਿਚ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਦੀ ਅਗਵਾਈ ਕਰਨ ਲਈ ਜਦੋਂ ਪ੍ਰੀਤੀ ਗੁਲੀਆ ਬੈਂਗਲੁਰੂ ਲਈ ਰਵਾਨਾ ਹੋਈ, ਤਾਂ ਉਨ੍ਹਾਂ ਦੇ ਕਿਸਾਨ ਪਿਤਾ ਦੀ ਉਨ੍ਹਾਂ ਨੂੰ ਇਕ ਹੀ ਅਪੀਲ ਸੀ, ਇਸ ਵਾਰ ਸੋਨ ਤਮਗਾ ਹਾਸਲ ਕਰਨਾ, ਪੁੱਤਰ’।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਨਿਊਜ਼ੀਲੈਂਡ ਨੇ 2 ਸਾਲਾਂ ਬਾਅਦ ਮੁੜ ਖੋਲ੍ਹੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਦਰਵਾਜ਼ੇ
ਇਸ ਲਈ ਜਦੋਂ ਉਸ ਨੇ 63 ਕਿ. ਗ੍ਰਾ. ਮਹਿਲਾ ਜੂਡੋ ਫਾਈਨਲ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਆਪਣੀ ਵਿਰੋਧੀ ਉਨਤੀ ਸ਼ਰਮਾ ਨੂੰ ਹਰਾਇਆ ਤਾਂ ਪ੍ਰੀਤੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਹਰਿਆਣੇ ਦੇ ਰੋਹਤਕ ਜ਼ਿਲ੍ਹੇ ਵਿਚ ਜਾਟ ਸਮੁਦਾਏ ਨਾਲ ਸਬੰਧਤ ਪ੍ਰੀਤੀ ਨੂੰ ਸਮੁਦਾਏ ਨੇ ਕਦੇ ਵੀ ਰੂੜੀਵਾਦਤਾ ਵਿਚ ਨਹੀਂ ਬੰਨ੍ਹਿਆ। ਅਸਲ ਵਿਚ ਉਨ੍ਹਾਂ ਦੇ ਪਰਿਵਾਰ ਨੇ ਜੂਡੋ ਦੀ ਖੇਡ ਵਿਚ ਉਨ੍ਹਾਂ ਦੀ ਪ੍ਰਤੀਭਾ ਦਾ ਸਮਰਥਨ ਕੀਤਾ। ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਪਿਛਲੇ ਐਡੀਸ਼ਨ ਵਿਚ ਪ੍ਰੀਤੀ ਨੇ ਇਸ ਵਰਗ ਵਿਚ ਕਾਂਸੀ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਲੁਧਿਆਣਾ ਦੇ 30 ਸਾਲਾ ਗੱਭਰੂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਨੇ ਏਸ਼ੀਆਈ ਯੁਵਾ ਬੀਚ ਹੈਂਡਬਾਲ ਵਿਚ ਜਿੱਤਿਆ ਚਾਂਦੀ ਦਾ ਤਮਗ਼ਾ
NEXT STORY