ਬ੍ਰਿਸਬੇਨ- ਸ਼ਾਨਦਾਰ ਫਾਰਮ ਵਿਚ ਚੱਲ ਰਹੇ ਆਸਟਰੇਲੀਅਨ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਭਾਰਤ ਦੇ ਖਿਲਾਫ ਮੈਚ ਦੌਰਾਨ ਗਰੌਇਨ ਦੀ ਸਮੱਸਿਆ ਨਾਲ ਜੂਝਣ ਤੋਂ ਬਾਅਦ ਆਪਣੀ ਫਿਟਨੈੱਸ ਨੂੰ ਲੈ ਕੇ ਖਦਸ਼ਿਆਂ ਨੂੰ ਖਾਰਜ ਕਰ ਦਿੱਤਾ ਹੈ। ਹੈੱਡ ਨੇ ਕਿਹਾ ਕਿ ਉਹ ਮੈਲਬੌਰਨ 'ਚ ਬਾਕਸਿੰਗ ਡੇ ਟੈਸਟ ਲਈ ਫਿੱਟ ਹੋ ਜਾਵੇਗਾ। ਪਲੇਅਰ ਆਫ ਦਿ ਮੈਚ ਚੁਣੇ ਗਏ ਹੈੱਡ ਨੇ ਮੈਚ ਤੋਂ ਬਾਅਦ ਕਿਹਾ, ''ਮੈਂ ਆਪਣੀ ਬੱਲੇਬਾਜ਼ੀ ਤੋਂ ਬਹੁਤ ਖੁਸ਼ ਹਾਂ। ਥੋੜ੍ਹੀ ਸੋਜ ਹੈ ਪਰ ਅਗਲੇ ਮੈਚ ਤੱਕ ਠੀਕ ਹੋ ਜਾਵੇਗਾ।''
ਹੈੱਡ ਨੇ ਹੁਣ ਤੱਕ 81.80 ਦੀ ਔਸਤ ਨਾਲ 409 ਦੌੜਾਂ ਬਣਾਈਆਂ ਹਨ। ਤੀਜੇ ਟੈਸਟ ਦੇ ਪੰਜਵੇਂ ਦਿਨ ਆਪਣੀ 17 ਦੌੜਾਂ ਦੀ ਪਾਰੀ ਦੌਰਾਨ ਵਿਕਟਾਂ ਦੇ ਵਿਚਕਾਰ ਦੌੜਦੇ ਹੋਏ ਉਹ ਮੁਸ਼ਕਲ ਵਿੱਚ ਨਜ਼ਰ ਆਏ। ਉਹ ਭਾਰਤ ਦੀ ਦੂਜੀ ਪਾਰੀ ਦੌਰਾਨ ਫੀਲਡਿੰਗ ਲਈ ਵੀ ਨਹੀਂ ਆਏ ਸਨ, ਜਿਸ ਕਾਰਨ ਉਨ੍ਹਾਂ ਦੀ ਫਿਟਨੈੱਸ 'ਤੇ ਸਵਾਲ ਖੜ੍ਹੇ ਹੋ ਗਏ ਸਨ। ਹੈਡ ਨੇ ਲੜੀ ਵਿੱਚ ਆਪਣੀ ਸਫਲਤਾ ਦਾ ਸਿਹਰਾ ਚੁਣੌਤੀਪੂਰਨ ਹਾਲਾਤਾਂ ਵਿੱਚ ਢਲਣ ਦੀ ਆਪਣੀ ਯੋਗਤਾ ਨੂੰ ਦਿੱਤਾ। ਉਸ ਨੇ ਕਿਹਾ, “ਵਿਕਟ ਚੁਣੌਤੀਪੂਰਨ ਸੀ। ਮੈਨੂੰ ਬਹੁਤ ਮਿਹਨਤ ਕਰਨੀ ਪਈ। ਇਹ ਸਟੀਵ ਦੇ ਨਾਲ ਚੰਗੀ ਸਾਂਝੇਦਾਰੀ ਸੀ। ਮੈਂ ਸਥਿਤੀ ਨੂੰ ਤੇਜ਼ੀ ਨਾਲ ਅਨੁਕੂਲ ਬਣਾਉਣ 'ਤੇ ਧਿਆਨ ਕੇਂਦਰਿਤ ਕੀਤਾ। ਸਟੀਵ ਵੀ ਫਾਰਮ ਵਿਚ ਵਾਪਸ ਆ ਗਿਆ ਸੀ, ਜਿਸ ਨਾਲ ਮੇਰਾ ਆਤਮਵਿਸ਼ਵਾਸ ਵਧਿਆ ਕਿਉਂਕਿ ਮੈਨੂੰ ਪਤਾ ਸੀ ਕਿ ਹੁਣ ਉਹ ਵੱਡੀ ਪਾਰੀ ਖੇਡੇਗਾ।''
ਪੁਜਾਰਾ-ਰਹਾਣੇ ਟੈਸਟ 'ਚ ਕਰ ਸਕਦੇ ਹਨ ਵਾਪਸੀ, ਤੀਜੇ ਟੈਸਟ ਤੋਂ ਬਾਅਦ ਰੋਹਿਤ ਸ਼ਰਮਾ ਨੇ ਦਿੱਤੇ ਸੰਕੇਤ
NEXT STORY