ਭੁਵਨੇਸ਼ਵਰ— ਅਗਸਟੀਨ ਮਜਿਲੀ ਤੇ ਗੋਂਜਾਲੋ ਪਿਲੇਟ ਦੇ 2-2 ਗੋਲਾਂ ਦੀ ਬਦੌਲਤ ਓਲੰਪਿਕ ਚੈਂਪੀਅਨ ਅਰਜਨਟੀਨਾ ਨੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ 'ਚ ਆਪਣੇ ਪਹਿਲੇ ਮੈਚ ਦੀ ਜੇਤੂ ਸ਼ੁਰੂਆਤ ਕਰਦੇ ਹੋਏ ਸਪੇਨ ਨੂੰ ਵੀਰਵਾਰ ਗਰੁੱਪ 'ਏ' ਦੇ ਰੋਮਾਂਚਕ ਮੁਕਾਬਲੇ 'ਚ 4-3 ਨਾਲ ਹਰਾ ਦਿੱਤਾ। ਇਸ ਮੈਚ 'ਚ ਸਪੇਨ ਨੇ ਮਜ਼ਬੂਤ ਅਰਜਨਟੀਨਾ ਖਿਲਾਫ ਮੈਚ 'ਚ 2 ਵਾਰ ਬੜ੍ਹਤ ਹਾਸਲ ਕੀਤੀ ਪਰ ਅਰਜਨਟੀਨਾ ਨੇ ਦੋਵੇਂ ਵਾਰ ਬਰਾਬਰੀ ਹਾਸਲ ਕਰ 49ਵੇਂ ਮਿੰਟ 'ਚ ਬੜ੍ਹਤ ਬਣਾਉਣ 'ਤੇ ਮੈਚ ਆਪਣੇ ਕਬਜ਼ੇ 'ਚ ਕਰ ਲਿਆ।
ਸਪੇਨ ਨੇ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਅਰਜਨਟੀਨਾ ਨੂੰ ਤੀਜੇ ਮਿੰਟ ਦੇ ਗੋਲ ਨਾਲ ਹੈਰਾਨ ਕਰ ਦਿੱਤਾ ਸੀ। ਐਨਰਿਕ ਗੋਂਜਾਲੇਜ ਨੇ ਮੈਦਾਨੀ ਗੋਲ ਨਾਲ ਸਪੇਨ ਨੂੰ ਅੱਗੇ ਕੀਤਾ ਪਰ ਅਰਜਨਟੀਨਾ ਨੇ ਚੌਥੇ ਹੀ ਮਿੰਟ 'ਚ ਮਜਿਲੀ ਦੇ ਗੋਲ ਨਾਲ ਬਰਾਬਰੀ ਕਰ ਲਈ। ਜੋਸੇਪ ਰੋਮੇਯੂ ਨੇ 14ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਕਰ ਸਪੇਨ ਨੂੰ ਫਿਰ ਅੱਗੇ ਕਰ ਦਿੱਤਾ।
ਮਜਿਲੀ ਨੇ 15ਵੇਂ ਮਿੰਟ 'ਚ ਮੈਦਾਨੀ ਗੋਲ ਕੀਤਾ ਤੇ ਸਕੋਰ 2-2 ਨਾਲ ਬਰਾਬਰ ਹੋ ਗਿਆ। ਅਰਜਨਟੀਨਾ ਨੂੰ ਪੈਨਲਟੀ ਕਾਰਨਰ ਮਿਲਿਆ ਤੇ ਪਿਲੇਟ ਨੇ ਓਲੰਪਿਕ ਚੈਂਪੀਅਨ ਨੂੰ ਬੜ੍ਹਤ ਹਾਸਲ ਕਰਵਾਉਣ ਵਾਲਾ ਗੋਲ ਕੀਤਾ। ਵਿਸੇਨਕ ਨੇ 35ਵੇਂ ਮਿੰਟ 'ਚ ਸਪੇਨ ਨੂੰ 3-3 ਨਾਲ ਬਰਾਬਰੀ 'ਤੇ ਕਰ ਦਿੱਤਾ। ਪਿਲੇਟ ਨੇ 49ਵੇਂ ਮਿੰਟ 'ਚ ਪੈਨਲਟੀ ਕਾਰਨਰ ਦਾ ਪੂਰਾ ਫਾਈਦਾ ਚੁੱਕਦੇ ਹੋਏ ਗੋਲ ਕੀਤਾ। ਅਰਜਨਟੀਨਾ ਨੇ ਸਪੇਨ ਨੂੰ 4-3 ਨਾਲ ਹਰਾ ਦਿੱਤਾ।
ਕੋਹਲੀ ਨੇ ਜੈਪੁਰੀ ਹਾਥੀ ਦੇ ਮੁੜ ਵਸੇਵੇ ਲਈ ਲਿਖਿਆ ਪੱਤਰ
NEXT STORY