ਸਪੋਰਟਸ ਡੈਸਕ : ਦੇਸ਼ ਭਰ ਵਿਚ ਰੰਗਾਂ ਦਾ ਤਿਉਹਾਰ ਹੋਲੀ ਪੂਰੇ ਦੇਸ਼ ਵਿਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਪੂਰਾ ਦੇਸ਼ ਹੋਲੀ ਦੇ ਰੰਗਾਂ ਵਿਚ ਸਰਾਬੋਰ ਹੈ। ਅਜਿਹੇ 'ਚ ਆਪਣੇ ਦੇਸ਼ ਦੇ ਖਿਡਾਰੀ ਵੀ ਕਿੱਥੇ ਪਿੱਛੇ ਰਹਿਣ ਵਾਲੇ ਹਨ। ਉਨ੍ਹਾਂ ਨੇ ਵੀ ਰੱਜ ਕੇ ਹੋਲੀ ਖੇਡੀ। ਆਓ ਦੇਖਦੇ ਹਾਂ ਅਜਿਹੀਆਂ ਹੀ ਕੁਝ ਤਸਵੀਰਾਂ ਜਿਸ ਵਿਚ ਟੀਮ ਇੰਡੀਆ ਦੇ ਮੌਜੂਦਾ ਅਤੇ ਸਾਬਕਾ ਕ੍ਰਿਕਟਰ ਹੋਲੀ ਖੇਡਦੇ ਦਿਸ ਰਹੇ ਹਨ।
ਹੋਲੀ ਦੇ ਇਸ ਖਾਸ ਮੌਕੇ 'ਤੇ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਵਧਾਈ ਦਿੱਤੀ ਹੈ। ਉੱਥੇ ਹੀ ਵਿਰਾਟ ਨੇ ਲਿਖਿਆ, ''ਸਾਰਿਆਂ ਨੂੰ ਖੁਸ਼ੀ ਅਤੇ ਸੁਰੱਖਿਅਤ ਹੋਲੀ ਦੀਆਂ ਸ਼ੁਭਕਾਮਨਾਵਾਂ। ਇਹ ਤਿਉਹਾਰ ਤੁਹਾਡੀ ਜ਼ਿੰਦਗੀ ਵਿਚ ਬਹੁਤ ਸਾਰੇ ਰੰਗ ਲਿਆ ਸਕਦਾ ਹੈ।''
ਉੱਥੇ ਹੀ ਸਚਿਨ ਤੇਂਦੁਲਕਰ ਨੇ ਟਵੀਟ ਕਰ ਕੇ ਲਿਖਿਆ, ''ਸਾਰੇ ਦੇਸ਼ਵਾਸੀਆਂ ਨੂੰ ਹੋਲੀ ਦੀਆਂ ਸੁਭਕਾਮਨਾਵਾਂ। ਮੈਂ ਕਾਮਨਾ ਕਰਦਾ ਹਾਂ ਇਹ ਹੋਲੀ ਤੁਹਾਡੀ ਜ਼ਿੰਦਗੀ ਵਿਚ ਖੁਸ਼ੀਆਂ ਦੇ ਰੰਗ, ਸ਼ਾਂਤੀ ਨਵੀਂ ਉਮੰਗਾਂ ਲੈ ਕੇ ਆਵੇ। ''
ਲਕਸ਼ਮਣ ਨੇ ਲਿਖਿਆ, ''ਹੋਲੀ ਦੇ ਸ਼ੁੱਭ ਮੌਕੇ 'ਤੇ ਤੁਹਾਨੂੰ ਸਭ ਨੂੰ ਸ਼ੁਭਕਾਮਨਾਵਾਂ। ਰੰਗਾਂ ਦਾ ਇਹ ਤਿਉਹਾਰ ਤੁਹਾਡੇ ਅਤੇ ਤੁਹਾਡੇ ਪਰਿਵਾਰਾਂ ਦੇ ਲਈ ਖੁਸ਼ੀ ਲੈ ਕੇ ਆਵੇਗਾ।''
ਇਸ ਵਾਰ ਫਿਰ IPL 'ਚ ਧੂਮ ਮਚਾਏਗਾ ਇਹ ਪੰਜਾਬੀ ਮੁੰਡਾ, ਜਲਦ ਆਵੇਗਾ ਟੀਮ ਇੰਡੀਆ 'ਚ ਨਜ਼ਰ
NEXT STORY