ਨਵੀਂ ਦਿੱਲੀ : ਸਾਲ 2018 ਵਿਚ ਦੁਬਈ ਵਿਚ ਖੇਡੇ ਗਏ ਏਸ਼ੀਆ ਕੱਪ ਵਿਚ ਇਸ ਖਿਡਾਰੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਮੁਸ਼ਕਿਲ 'ਚ ਪਾ ਦਿੱਤਾ ਸੀ। ਟੀਮ 286 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਹਿਲੇ ਵਿਕਟ ਲ 174 ਦੌੜਾਂ ਦੀ ਸਾਂਝੇਦਾਰੀ ਕਰ ਚੁੱਕੀ ਸੀ। ਟੀਮ ਦੇ ਕਪਤਾਨ ਨੇ 73 ਦੌੜਾਂ ਬਣਾਈਆਂ ਸੀ। ਹਾਲਾਂਕਿ ਇਹ ਟੀਮ ਭਾਰਤੀ ਖਿਲਾਫ 26 ਦੌੜਾਂ ਨਾਲ ਮੈਚ ਹਾਰ ਗਈ ਸੀਪਰ ਇਸ ਖਿਡਾਰੀ ਨੇ ਆਪਣੇ ਪ੍ਰਦਰਸ਼ਨ ਨਾਲ ਦੁਨੀਆ ਨੂੰ ਇਹ ਦਿਖਾ ਦਿੱਤਾ ਸੀ ਕਿ ਉਸ ਵਿਚ ਹੁਨਰ ਵੀ ਬਿਲਕੁਲ ਵੀ ਘਾਟ ਨਹੀਂ ਹੈ। ਇਹ ਟੀਮ ਹਾਂਗਕਾਂਗ ਹੈ ਅਤੇ ਖਿਡਾਰੀ ਦਾ ਨਾਂ ਅੰਸ਼ੁਮਨ ਰਥ ਹੈ। ਅੰਸ਼ੁਮਨ ਰਥ ਹਾਂਗਕਾਂਗ ਟੀਮ ਦੇ ਕਪਤਾਨ ਹਨ।

ਹਾਲ ਹੀ 'ਚ ਅੰਸ਼ੁਮਨ ਰੱਥ ਨੇ ਟੀਮ ਇੰਡੀਆ ਵਿਚ ਖੇਡਣ ਦਾ ਸੁਪਨਾ ਪੂਰਾ ਕਰਨ ਲਈ ਹਾਂਗਕਾਂਗ ਦੀ ਕਪਤਾਨੀ ਛੱਡ ਕੇ ਭਾਰਤ ਵਿਚ ਰਣਜੀ ਖੇਡਣ ਲਈ ਆਪਣੀ ਹਾਜ਼ਰੀ ਭਰੀ ਸੀ। ਹੁਣ ਅੰਸ਼ੁਮਨ ਰਤ ਦੇ ਕਰੀਅਰ ਵਿਚ ਵੱਡਾ ਪਲ ਆਇਆ ਹੈ ਜਦੋਂ ਉਸ ਨੂੰ ਵਿਦਰਭ ਦੀ ਟੀਮ ਵਿਚ ਸਥਾਨ ਖਿਡਾਰੀ ਦੇ ਤੌਰ 'ਤੇ ਸ਼ਾਮਲ ਕਰ ਲਿਆ ਗਿਆ ਹੈ। ਅੰਸ਼ੁਮਨ ਨੇ ਹਾਲੀ ਹੀ 'ਚ ਕੈਨੇਡਾ ਵਿਚ ਹੋਈ ਗਲੋਬਲ ਟੀ-20 ਲੀਗ ਵਿਚ ਪਾਕਿਸਤਾਨ ਦੇ ਤਜ਼ਰਬੇਕਾਰ ਬੱਲੇਬਾਜ਼ ਮੁਹੰਮਦ ਹਫੀਜ਼ ਦੀ ਅਗਵਾਈ ਵਿਚ ਐਡਮੰਟਨ ਰਾਇਲ ਟੀਮ ਲਈ ਖੇਡੇ ਸੀ। ਰਥ ਨੂੰ ਰਣਜੀ ਟੀਮ ਵਿਚ ਚੁਣੇ ਜਾਣ ਲਈ ਘੱਟੋਂ-ਘੱਟ ਇਕ ਸਾਲ ਦਾ ਕੂਲਿੰਗ ਆਫ ਪੀਰੀਅਡ ਪੂਰਾ ਕਰਨਾ ਹੋਵੇਗਾ ਪਰ ਉਸ ਤੋਂ ਪਹਿਲਾਂ ਉਸ ਨੇ ਕਲੱਬ ਕ੍ਰਿਕਟ ਵਿਚ ਹੱਥ ਅਜ਼ਮਾਉਣੇ ਸ਼ੁਰੁ ਕਰ ਦਿੱਤੇ ਹਨ।

ਨੇਦੂੰਚੇਜ਼ੀਅਨ- ਸ਼ਮਸਦੀਨ ਦੀ ਜੋੜੀ ਸ਼ੇਨਝੇਨ ਦੇ ਡਬਲ ਕੁਆਟਰ ਫਾਈਨਲ 'ਚ ਪੁੱਜੀ
NEXT STORY