ਮੁੰਬਈ, (ਭਾਸ਼ਾ)– ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਉਸ ਨੇ ਕੌਮਾਂਤਰੀ ਕ੍ਰਿਕਟ ਵਿਚ ਰਿਵਰਸ ਸਵਿੰਗ ਦਾ ਸਾਹਮਣਾ ਕਰਨ ਦੇ ਆਪਣੇ ਤਜਰਬੇ ਦਾ ਇਸਤੇਮਾਲ ਟੈਨਿਸ ਗੇਂਦ ਟੂਰਨਾਮੈਂਟ ‘ਇੰਡੀਅਨ ਸਟ੍ਰੀਟ ਪ੍ਰੀਮੀਅਰ ਲੀਗ (ਆਈ. ਐੱਸ. ਪੀ. ਐੱਲ.)’ ਵਿਚ ਇਸ ਨੂੰ ਲਾਗੂ ਕਰਨ ਲਈ ਕੀਤਾ। ਆਈ. ਐੱਸ. ਪੀ. ਐੱਲ. ਦੇ ਦੂਜੇ ਸੈਸ਼ਨ ਦਾ ਇੱਥੇ ਐਲਾਨ ਕੀਤਾ ਗਿਆ। ਆਈ. ਐੱਸ. ਪੀ. ਐੱਲ. ਦਾ ਦੂਜਾ ਸੈਸ਼ਨ ਠਾਣੇ ਦੇ ਦਾਦੋਜੀ ਕੋਂਡਾਦੇਵ ਸਟੇਡੀਅਮ ਵਿਚ 26 ਜਨਵਰੀ ਤੋਂ 9 ਫਰਵਰੀ 2025 ਤੱਕ ਆਯੋਜਿਤ ਜਾਵੇਗਾ, ਜਿਸ ਵਿਚ ਅਕਤੂਬਰ ਤੋਂ ਦੇਸ਼ ਦੇ 5 ਖੇਤਰਾਂ ਦੇ 55 ਸ਼ਹਿਰਾਂ ਵਿਚ ਟ੍ਰਾਇਲ ਹੋਣਗੇ। ਟੂਰਨਾਮੈਂਟ ਵਿਚ ਛੇ ਟੀਮਾਂ ਹਿੱਸਾ ਲੈਣਗੀਆਂ।
ਤੇਂਦੁਲਕਰ ਨੇ ਉਮੀਦ ਜਤਾਈ ਕਿ ਸਟੇਡੀਅਮ ਵਿਚ 30,000 ਅਤੇ ਇਸ ਤੋਂ ਵੱਧ ਦਰਸ਼ਕਾਂ ਨੂੰ ਖਿੱਚਣ ਵਾਲੇ ਟੂਰਨਾਮੈਂਟ ’ਚ ਜਲਦ ਹੀ ਮਹਿਲਾ ਕ੍ਰਿਕਟਰ ਵੀ ਹਿੱਸਾ ਲੈਣਗੀਆਂ। ਤੇਂਦੁਲਕਰ ਨੇ ਲੀਗ ਦੇ ਖਾਸ ਨਿਯਮਾਂ ਜਿਵੇਂ 50-50 ਤੇ 1 ਸ਼ਾਟ ’ਤੇ 9 ਦੌੜਾਂ ਦੇਣ ਦੇ ਬਾਰੇ ਵਿਚ ਗੱਲ ਕਰਦੇ ਹੋਏ ਕਿਹਾ,‘‘ਜੇਕਰ ਅਸੀਂ ਬੱਲੇਬਾਜ਼ਾਂ ਨੂੰ ਕੁਝ ਫਾਇਦਾ ਦੇ ਰਹੇ ਹਾਂ ਤਾਂ ਗੇਂਦਬਾਜ਼ਾਂ ਨੂੰ ਵੀ ਖੇਡ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਣਾ ਚਾਹੀਦਾ ਹੈ।’’
ਉਸ ਨੇ ਕਿਹਾ, ‘‘ਆਪਣੇ ਖੇਡਣ ਦੇ ਦਿਨਾਂ ਵਿਚ ਮੈਂ ਗੇਂਦ ’ਤੇ ਇਕ ਪਾਸੇ ਟੇਪ ਚਿਪਕਾ ਦਿੰਦਾ ਸੀ। ਸੀਜ਼ਨ (ਲੈਦਰ ਬਾਲ) ਗੇਂਦਾਂ ਵਿਚ ਅਸੀਂ ਚਮਕਦਾਰ ਤੇ ਖੁਰਦਰੇ ਪਾਸੇ ਦੇਖਦੇ ਹਾਂ ਤੇ ਟੈਨਿਸ ਗੇਂਦ ਵਿਚ ਅਸੀਂ ਇਕ ਪਾਸੇ ਟੇਪ ਲਗਾਉਂਦੇ ਸੀ ਤੇ ਮੈਂ ਇਸ ਨਾਲ ਰਿਵਰਸ ਸਵਿੰਗ ਦਾ ਅਭਿਆਸ ਕਰਦਾ ਸੀ, ਜਿਸ ਨਾਲ ਕਿ ਕੌਮਾਂਤਰੀ ਕ੍ਰਿਕਟ ਵਿਚ ਇਸਦਾ ਸਾਹਮਣਾ ਕਰ ਸਕਾਂ। ਉਸ ਨੇ ਕਿਹਾ,‘‘ਮੈਂ ਸੋਚਿਆ ਕਿ ਕਿਉਂ ਨਾ ਇਸ ਨੂੰ ਇਸ ਸਵਰੂਪ ਵਿਚ ਸ਼ਾਮਲ ਕੀਤਾ ਜਾਵੇ ਤੇ ਜੇਕਰ ਇਸ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਬੱਲੇਬਾਜ਼ਾਂ ਦੀ ਤਕਨੀਕ ਦੀ ਵੀ ਪ੍ਰੀਖਿਆ ਹੋਵੇਗੀ।’’
ਲਾਲ ਗੇਂਦ ਦੇ ਮਾਮਲੇ ਵਿਚ ਜਿੱਥੇ ਬੱਲੇਬਾਜ਼ਾਂ ਨੂੰ ਸਵਿੰਗ ਹੋਣ ’ਤੇ ਆਪਣੇ ਸਰੀਰ ਦੇ ਨੇੜੇ ਖੇਡਣਾ ਪੈਂਦਾ ਹੈ ਤਾਂ ਉੱਥੇ ਹੀ ਟੇਪ ਵਾਲੀ ਟੈਨਿਸ ਗੇਂਦ ਦੇ ਮਾਮਲੇ ਵਿਚ ਸਥਿਤੀ ਪੂਰੀ ਤਰ੍ਹਾਂ ਨਾਲ ਉਲਟ ਹੁੰਦੀ ਹੈ।ਤੇਂਦੁਲਕਰ ਨੇ ਕਿਹਾ ਕਿ ਜਿਹੜੇ ਗੇਂਦਬਾਜ਼ ਟ੍ਰਾਇਲ ਤੇ ਚੋਣ ਦੇ ਰਾਹੀਂ ਆਏ ਸਨ, ਉਹ ਟੇਪ ਲੱਗੀ ਗੇਂਦ ਨਾਲ ਖੇਡਣ ਦੇ ਆਦੀ ਨਹੀਂ ਸਨ ਪਰ ਕੁਝ ਸਮਾਂ ਬਿਤਾਉਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਸਿੱਖ ਲਿਆ।’’ ਉਸ ਨੇ ਕਿਹਾ, ‘‘ਸੰਭਾਵਿਤ ਗੇਂਦਬਾਜ਼ ਟੇਪ ਵਾਲੀ ਗੇਂਦ ਨਾਲ ਗੇਂਦਬਾਜ਼ੀ ਕਰਨ ਤੇ ਰਿਵਰਸ ਸਵਿੰਗ ਦੇ ਆਦੀ ਨਹੀਂ ਸਨ। ਪਹਿਲਾ ਮੈਚ ਜਿਹੜਾ ਮੈਂ ਦੇਖਿਆ, ਮੈਂ ਦੇਖਿਆ ਕਿ ਬਹੁਤ ਸਾਰੀਆਂ ਵਾਈਡ ਗੇਂਦਾਂ ਸੁੱਟੀਆਂ ਗਈਆਂ ਤੇ ਗੇਂਦਬਾਜ਼ ਇਸ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਸਕੇ।’’
ਕੋਲਕਾਤਾ ਰੇਪ ਕੇਸ 'ਤੇ MP ਹਰਭਜਨ ਸਿੰਘ ਨੇ CM ਮਮਤਾ ਨੂੰ ਲਿਖੀ ਭਾਵੁਕ ਚਿੱਠੀ, ਕੀਤੀ ਵੱਡੀ ਮੰਗ
NEXT STORY