ਮੁੰਬਈ : ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕ ਹਸੀ ਨੇ ਭਾਰਤੀ ਗੇਂਦਬਾਜ਼ਾਂ ਨੂੰ ਸਲਾਹ ਦਿੱਤੀ ਹੈ ਕਿ 19 ਸਤੰਬਰ ਤੋਂ ਦੁਬਈ 'ਚ ਸ਼ੁਰੂ ਹੋ ਰਹੇ ਏਸ਼ੀਆ ਕੱਪ 'ਚ ਮੁੱਖ ਵਿਰੋਧੀ ਪਾਕਿਸਤਾਨ ਦੇ ਸਲਾਮੀ ਹਮਲਾਵਰ ਬੱਲੇਬਾਜ਼ ਫਖਰ ਜਮਾਂ ਦੇ ਸਾਹਮਣੇ ਗੇਂਦ ਦੀ ਰਫਤਾਰ ਨੂੰ ਘਟ ਰੱਖਣ। ਸ਼ਾਨਦਾਰ ਫਾਰਮ 'ਚ ਚੱਲ ਰਹੇ ਫਖਰ ਨੇ ਜ਼ਿੰਬਾਬਵੇ ਦੇ ਖਿਲਾਫ ਬੁਲਾਵਾਓ 'ਚ 156 ਗੇਂਦ 'ਤੇ 210 ਦੌੜਾਂ ਬਣਾਈਆਂ ਅਤੇ ਉਹ ਅਜਿਹਾ ਕਰਨ ਵਾਲੇ ਪਾਕਿਸਤਾਨ ਦੇ ਪਹਿਲੇ ਅਤੇ ਦੁਨੀਆ ਦੇ 6ਵੇਂ ਬੱਲੇਬਾਜ਼ ਬਣੇ। ਵਨਡੇ 'ਚ ਸਭ ਤੋਂ ਤੇਜ਼ 1000 ਦੌੜਾਂ ਪੂਰੀਆਂ ਕਰਨ ਦਾ ਵਿਵਿਅਨ ਰਿਚਰਡਸ ਦਾ ਰਿਕਾਰਡ ਵੀ ਉਨ੍ਹਾਂ ਤੋੜਿਆ।

ਹਸੀ ਨੇ ਕਿਹਾ, '' ਭਾਰਤ ਨੂੰ ਫਖਰ ਦੇ ਸਾਹਮਣੇ ਚੰਗੀ ਲਾਈਨ ਅਤੇ ਲੈਂਥ 'ਤੇ ਗੇਂਦਬਾਜ਼ੀ ਕਰਨੀ ਹੋਵੇਗੀ। ਚੰਗੀ ਗੇਂਦਬਾਜ਼ੀ ਕਰ ਕੇ ਫਖਰ ਨੂੰ ਸ਼ੁਰੂਆਤ 'ਤੇ ਹੀ ਜੋਖਮ ਲੈਣ ਨੂੰ ਮਜ਼ਬੂਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਫਖਰ ਦੇ ਸਾਹਮਣੇ ਘਟ ਰਫਤਾਰ 'ਤੇ ਗੇਂਦਬਾਜ਼ੀ ਕਰਨ ਦਾ ਵੀ ਫਾਇਦਾ ਮਿਲੇਗਾ। ਫਖਰ ਨੇ ਪਿਛਲੇ ਸਾਲ ਵੀ ਭਾਰਤ ਖਿਲਾਫ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਸੈਂਕੜਾ ਕੀਤਾ ਸੀ।
ਬੈਨ ਤੋਂ ਬਾਅਦ ਇਸ ਲੀਗ 'ਚ ਖੇਡਣਗੇ ਸਟੀਵ ਸਮਿਥ
NEXT STORY