ਕੋਲਕਾਤਾ– ਅਰਜਨਟੀਨਾ ਦਾ ਮਹਾਨ ਫੁੱਟਬਾਲਰ ਲਿਓਨਿਲ ਮੈਸੀ ਭਾਰਤ ਦੌਰੇ ’ਤੇ ਹੈਦਰਾਬਾਦ ਵੀ ਜਾਵੇਗਾ, ਜਿਸ ਨੂੰ ਕੇਰਲ ਵਿਚ ਅਰਜਨਟੀਨਾ ਟੀਮ ਦਾ ਪ੍ਰਸਤਾਵਿਤ ਦੋਸਤਾਨਾ ਮੈਚ ਰੱਦ ਹੋਣ ਤੋਂ ਬਾਅਦ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਗਿਆ ਹੈ। ਅਰਜਨਟੀਨਾ ਟੀਮ ਦਾ ਕੋਚੀ ਵਿਚ ਪ੍ਰਸਤਾਵਿਤ ਦੋਸਤਾਨਾ ਮੈਚ ਰੱਦ ਹੋ ਗਿਆ ਹੈ।ਕੇਰਲ ਦੇ ਖੇਡ ਮੰਤਰੀ ਵੀ. ਅਬਦੁਰਹਿਮਾਨ ਨੇ ਪਹਿਲਾਂ ਕਿਹਾ ਸੀ ਕਿ ਇਹ ਮੈਚ 17 ਨਵੰਬਰ-2025 ਨੂੰ ਹੋਵੇਗਾ।ਨਵੇਂ ਪ੍ਰੋਗਰਾਮ ਦੇ ਤਹਿਤ ਹੁਣ ਮੈਸੀ ਦੇਸ਼ ਦੇ ਚਾਰੇ ਕੋਨਿਆਂ (ਪੂਰਬ) ਕੋਲਕਾਤਾ, ਦੱਖਣ (ਹੈਦਰਾਬਾਦ), ਪੱਛਮ (ਮੁੰਬਈ) ਤੇ ਉੱਤਰ (ਦਿੱਲੀ) ਜਾਵੇਗਾ।
ਇਸ ਤੋਂ ਪਹਿਲਾਂ ਮੈਸੀ 2011 ਵਿਚ ਵੈਨੇਜੂਏਲਾ ਵਿਰੁੱਧ ਇਕ ਦੋਸਤਾਨਾ ਮੈਚ ਲਈ ਭਾਰਤ ਆਇਆ ਸੀ। ਇਸ ਵਾਰ ਉਸਦੇ ਨਾਲ ਉਸਦੇ ਸਾਥੀ ਖਿਡਾਰੀ ਲੂਈਸ ਸੁਆਰੇਜ ਤੇ ਰੋਡ੍ਰਿਗੋ ਡੀ ਪਾਲ ਵੀ ਆ ਰਹੇ ਸਨ। ਮੈਸੀ 13 ਦਸੰਬਰ ਨੂੰ ਕੋਲਕਾਤਾ ਤੋਂ ਹੈਦਰਾਬਾਦ ਜਾਵੇਗਾ ਤੇ 14 ਦਸੰਬਰ ਨੂੰ ਮੁੰਬਈ ਪਹੁੰਚੇਗਾ। ਉਹ 15 ਦਸੰਬਰ ਨੂੰ ਦਿੱਲੀ ਜਾਵੇਗਾ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗਾ। ਕੇਰਲ ਵਿਚ ਹੋਣ ਵਾਲਾ ਮੈਚ ਜ਼ਰੂਰੀ ਮਨਜ਼ੂਰੀ ਮਿਲਣ ਵਿਚ ਦੇਰੀ ਕਾਰਨ ਫੀਫਾ ਦੀ ਅਗਲੀ ਵਿੰਡੋ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।
ਬੁਮਰਾਹ ਤੋਂ ਬਾਅਦ ਦੂਜੀ ਪਸੰਦ ਦਾ ਗੇਂਦਬਾਜ਼ ਹੋਣਾ ਚਾਹੀਦੈ ਅਰਸ਼ਦੀਪ : ਅਸ਼ਵਿਨ
NEXT STORY