ਦੁਬਈ– ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਦਾ ਕਹਿਣਾ ਹੈ ਕਿ ਉਸ ਨੂੰ ਓਪਨਿੰਗ ਬੱਲੇਬਾਜ਼ੀ ਕਰਨਾ ਪਸੰਦ ਹੈ ਤੇ ਉਹ ਇਸ ਸਥਾਨ 'ਤੇ ਬੱਲੇਬਾਜ਼ੀ ਕਰਕੇ ਚੰਗਾ ਮਹਿਸੂਸ ਕਰਦਾ ਹੈ। ਟੀ-20 ਵਿਚ ਰਾਹੁਲ ਨੇ ਕੁਲ 1461 ਦੌੜਾਂ ਵਿਚੋਂ 1022 ਦੌੜਾਂ ਓਪਨਿੰਗ ਕਰਦੇ ਹੋਏ ਬਣਾਈਆਂ ਹਨ। ਆਈ. ਪੀ. ਐੱਲ. ਦੇ ਪਿਛਲੇ ਸੈਸ਼ਨ ਵਿਚ ਉਸ ਨੇ 14 ਮੁਕਾਬਲਿਆਂ ਵਿਚ 593 ਦੌੜਾਂ ਬਣਾਈਆਂ ਸਨ। ਆਈ. ਪੀ. ਐੱਲ. ਦਾ 13ਵਾਂ ਸੈਸ਼ਨ 19 ਸਤੰਬਰ ਤੋਂ 10 ਨਵੰਬਰ ਤਕ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਕੀਤਾ ਜਾਵੇਗਾ। ਰਾਹੁਲ ਦਾ ਮੰਨਣਾ ਹੈ ਕਿ ਓਪਨਿੰਗ ਕਰਨ ਨਾਲ ਉਸ ਨੂੰ ਪੂਰੇ 20 ਓਵਰ ਖੇਡਣ ਦਾ ਮੌਕਾ ਮਿਲਦਾ ਹੈ, ਜਿਸ ਦਾ ਬਿਹਤਰ ਅਸਰ ਪੈਂਦਾ ਹੈ।
ਰਾਹੁਲ ਨੇ ਆਈ. ਪੀ. ਐੱਲ. ਦੀ ਵੈੱਬਸਾਈਟ 'ਤੇ ਵੀਡੀਓ ਰਿਲੀਜ਼ ਕਰ ਕਿਹਾ ਕਿ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਬੱਲੇਬਾਜ਼ੀ ਮੈਂ ਸ਼ੁਰੂਆਤ ਨਾਲ ਕਰਦਾ ਆਇਆ ਹਾਂ ਤੇ ਇਸ ਸਥਾਨ 'ਤੇ ਬੱਲੇਬਾਜ਼ੀ ਕਰਨ ਨਾਲ ਮੈਨੂੰ ਬਿਹਤਰ ਮਹਿਸੂਸ ਹੁੰਦਾ ਹੈ। ਇਸ ਨਾਲ ਮੈਨੂੰ ਪੂਰੇ 20 ਓਵਰ ਖੇਡਣ ਦਾ ਮੌਕਾ ਮਿਲਦਾ ਹੈ ਤੇ ਜਿਸ ਦਾ ਮੇਰੀ ਬੱਲੇਬਾਜ਼ੀ 'ਤੇ ਵਧੀਆ ਅਸਰ ਪੈਂਦਾ ਹੈ। ਉਨ੍ਹਾਂ ਨੇ ਕਿਹਾ ਮੈਂ ਕਿੰਗਸ ਇੰਲੈਵਨ ਪੰਜਾਬ ਦੇ ਲਈ 2 ਵਧੀਆ ਸੈਸ਼ਨ ਬਤੀਤ ਕੀਤੇ ਹਨ ਤੇ ਮੈਂ ਉਮੀਦ ਕਰਾਂਗਾ ਕਿ ਅੱਗੇ ਵੀ ਆਪਣੀ ਟੀਮ ਦੀ ਜਿੱਤ 'ਚ ਅਹਿਮ ਯੋਗਦਾਨ ਦੇਵਾਂਗਾ।
600 ਟੈਸਟ ਵਿਕਟਾਂ ਹਾਸਲ ਕਰਨ ਵਾਲੇ ਦੁਨੀਆ ਦੇ ਪਹਿਲੇ ਤੇਜ਼ ਗੇਂਦਬਾਜ਼ ਬਣੇ ਜੇਮਸ ਐਂਡਰਸਨ
NEXT STORY