ਦੁਬਈ (ਭਾਸ਼ਾ): ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਆਗਾਮੀ ਟੀ20 ਵਿਸ਼ਵ ਕੱਪ ਦਾ ਅਧਿਕਾਰਤ ਗੀਤ ਅਤੇ ਪ੍ਰਚਾਰ ਮੁਹਿੰਮ ਨਾਲ ਜੁੜੀ ਫ਼ਿਲਮ ਵੀ ਜਾਰੀ ਕੀਤੀ ਹੈ, ਜਿਸ ਵਿਚ ਭਾਰਤੀ ਦਿੱਗਜ ਵਿਰਾਟ ਕੋਹਲੀ ਅਤੇ ਵੈਸਟਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਸਮੇਤ ਕੁੱਝ ਖਿਡਾਰੀਆਂ ਦੇ ਅਵਤਾਰ ਦਿਖਾਈ ਦੇਣਗੇ। ਟੂਰਨਾਮੈਂਟ 17 ਅਕਤੂਬਰ ਤੋਂ ਓਮਾਨ ਅਤੇ ਯੂ.ਏ.ਈ. ਵਿਚ ਸ਼ੁਰੂ ਹੋਵੇਗਾ। ਫਾਈਨਲ 14 ਨਵੰਬਰ ਨੂੰ ਦੁਬਈ ਵਿਚ ਖੇਡਿਆ ਜਾਏਗਾ।
ਬਾਲੀਵੁੱਡ ਦੇ ਸੰਗੀਤ ਨਿਰਦੇਸ਼ਕ ਅਮਿਤ ਤ੍ਰਿਵੇਦੀ ਦੇ ਸੰਗੀਤ ਨਿਰਦੇਸ਼ਨ ਹੇਠ ਬਣੀ ਐਨੀਮੇਟਡ ਫ਼ਿਲਮ ਵਿਚ ਦੁਨੀਆ ਭਰ ਵਿਚ ਟੀ20 ਦੇ ਨੌਜਵਾਨ ਪ੍ਰਸ਼ੰਸਕਾਂ ਅਤੇ ਖੇਡ ਦੇ ਕੁੱਝ ਨਾਮੀ ਦਿੱਗਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕਪਤਾਨ ਕੋਹਲੀ ਖਿਡਾਰੀਆਂ ਦੇ ਸਮੂਹ ਦੀ ਅਗਵਾਈ ਕਰਦੇ ਹਨ। ਇਸ ਵਿਚ ਮੌਜੂਦਾ ਚੈਂਪੀਅਨ ਵੈਸਟਇੰਡੀਜ਼ ਦੇ ਕਪਤਾਨ ਪੋਲਾਰਡ, ਆਸਟ੍ਰੇਲੀਆਈ ਆਲਰਾਊਂਡਰ ਗਲੇਨ ਮੈਕਸਵੇਲ ਅਤੇ ਅਫ਼ਗਾਨਿਸਤਾਨ ਦੇ ਰਾਸ਼ਿਦ ਖਾਨ ਵੀ ਸ਼ਾਮਲ ਹਨ। ਕੋਵਿਡ-19 ਮਹਾਮਾਰੀ ਦੇ ਬਾਅਦ ਕ੍ਰਿਕਟ ਦੇ ਸਭ ਤੋਂ ਵੱਡੇ ਮੁਕਾਬਲੇ ਵਿਚ ਦੁਨੀਆ ਦੇ 16 ਦੇਸ਼ ਹਿੱਸਾ ਲੈਣਗੇ।
ਦੂਜੇ ਪੜਾਅ ਦੀ ਇੰਨੀ ਚੰਗੀ ਸ਼ੁਰੂਆਤ ਤੋਂ ਖ਼ੁਸ਼ ਹਾਂ: ਰਿਸ਼ਭ ਪੰਤ
NEXT STORY