ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2022 'ਚ ਖ਼ਿਤਾਬ ਜਿੱਤਣ ਤੋਂ ਵਾਂਝੇ ਰਹਿਣ ਤੋਂ ਬਾਅਦ ਹੁਣ ਟੀਮ ਇੰਡੀਆ ਸਾਹਮਣੇ ਵਨਡੇ ਵਰਲਡ ਕੱਪ 2023 ਹੈ, ਅਜਿਹੇ ‘ਚ ਬੀਸੀਸੀਆਈ ਅਤੇ ਖਿਡਾਰੀਆਂ ਦੀ ਨਜ਼ਰ ਹੁਣ ਇਸ ਮਹਾ ਟੂਰਨਾਮੈਂਟ ‘ਤੇ ਹੈ। ਇਸ ਦੌਰਾਨ ਸਾਬਕਾ ਕ੍ਰਿਕਟ ਕਪਤਾਨ ਕਪਿਲ ਦੇਵ ਨੇ ਵਿਸ਼ਵ ਕੱਪ ਮਿਸ਼ਨ ਨੂੰ ਲੈ ਕੇ ਅਹਿਮ ਬਿਆਨ ਦਿੱਤਾ ਹੈ।
ਕਪਿਲ ਦੇਵ ਨੇ ਕਿਹਾ ਹੈ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਵਿਰਾਟ ਕੋਹਲੀ ਜਾਂ ਰੋਹਿਤ ਸ਼ਰਮਾ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਪੂਰਾ ਕਰਨਗੇ ਤਾਂ ਅਜਿਹਾ ਨਹੀਂ ਹੋਵੇਗਾ, ਕਿਉਂਕਿ ਸਿਰਫ ਇਕ-ਦੋ ਖਿਡਾਰੀ ਵਿਸ਼ਵ ਕਪ ਜਿਤਾ ਨਹੀਂ ਸਕਦੇ । ਕਪਿਲ ਦੇਵ ਨੇ ਇਕ ਇੰਟਰਵਿਊ ‘ਚ ਕਿਹਾ ਕਿ ਜੇਕਰ ਤੁਸੀਂ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹੋ ਤਾਂ ਕੋਚ, ਚੋਣਕਾਰ ਅਤੇ ਕਪਤਾਨ ਨੂੰ ਕੁਝ ਸਖਤ ਫੈਸਲੇ ਲੈਣੇ ਹੋਣਗੇ। ਇੱਥੇ ਨਿੱਜੀ ਫਾਇਦਿਆਂ ਨੂੰ ਪਿੱਛੇ ਛੱਡ ਕੇ ਟੀਮ ਲਈ ਸੋਚਣਾ ਪੈਂਦਾ ਹੈ।
ਇਹ ਵੀ ਪੜ੍ਹੋ : ਰਿਸ਼ਭ ਪੰਤ ਨੂੰ ਇਲਾਜ ਲਈ ਮੁੰਬਈ ਭੇਜਿਆ ਜਾਵੇਗਾ, 30 ਦਸੰਬਰ ਨੂੰ ਹੋਇਆ ਸੀ ਖਤਰਨਾਕ ਕਾਰ ਹਾਦਸਾ
ਜੇਕਰ ਤੁਸੀਂ ਵਿਰਾਟ, ਰੋਹਿਤ ਜਾਂ 2-3 ਖਿਡਾਰੀਆਂ ‘ਤੇ ਨਿਰਭਰ ਹੋ ਕੇ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹੋ, ਤਾਂ ਅਜਿਹਾ ਕਦੇ ਨਹੀਂ ਹੋਵੇਗਾ। ਤੁਹਾਨੂੰ ਟੀਮ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ, ਕੀ ਸਾਡੇ ਕੋਲ ਅਜਿਹੀ ਟੀਮ ਹੈ। ਹਾਂ, ਕੀ ਸਾਡੇ ਕੋਲ ਮੈਚ ਵਿਨਰ ਹਨ? ਤੁਹਾਨੂੰ ਆਪਣੀ ਟੀਮ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਟੀਮ ਇੰਡੀਆ ਨੇ ਲਗਭਗ ਇੱਕ ਦਹਾਕੇ ਤੋਂ ਕੋਈ ਵੀ ਆਈਸੀਸੀ ਟਰਾਫੀ ਨਹੀਂ ਜਿੱਤੀ ਹੈ, ਜਿਸ ਕਾਰਨ ਹਰ ਕਿਸੇ ਦਾ ਧਿਆਨ ਵਿਸ਼ਵ ਕੱਪ ‘ਤੇ ਲੱਗਾ ਹੋਇਆ ਹੈ। ਟੀਮ ਇੰਡੀਆ ਨੇ ਆਖਰੀ ਵਾਰ 2013 ‘ਚ ਆਈਸੀਸੀ ਟਰਾਫੀ ਜਿੱਤੀ ਸੀ, ਜਦੋਂ ਚੈਂਪੀਅਨਸ ਟਰਾਫੀ ਉਨ੍ਹਾਂ ਦੇ ਆਪਣੇ ਨਾਂ ਕੀਤੀ ਸੀ। ਸਾਲ 2022 ਦੇ ਟੀ-20 ਵਿਸ਼ਵ ਕੱਪ ‘ਚ ਟੀਮ ਇੰਡੀਆ ਸੈਮੀਫਾਈਨਲ ‘ਚ ਹਾਰ ਗਈ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs SL: ਪਹਿਲੇ ਟੀ20 ਮੈਚ 'ਚ ਚਾਹਲ ਵਲੋਂ ਕੀਤੇ 'ਆਮ' ਪ੍ਰਦਰਸ਼ਨ ਦੀ ਵਸੀਮ ਜਾਫਰ ਨੇ ਕੀਤੀ ਆਲੋਚਨਾ
NEXT STORY