ਨਵੀਂ ਦਿੱਲੀ– ਭਾਰਤੀ ਗੋਲਫ ਸੰਘ (ਆਈ. ਜੀ. ਓ.) ਨੇ ਆਪਣੀ ਸੰਚਾਲਨ ਪ੍ਰੀਸ਼ਦ (ਜੀ. ਸੀ.) ਦੇ ਸੀਨੀਅਰ ਮੈਂਬਰ ਸੰਦੀਪ ਵਰਮਾ ਨੂੰ ਪੈਰਿਸ ਓਲੰਪਿਕ ਦੌਰਾਨ ਕਥਿਤ ਤੌਰ ’ਤੇ ਗਲਤ ਮਾਨਤਾ ਪੱਤਰ ਦਾ ਇਸਤੇਮਾਲ ਕਰਨ ਦੀ ਜਾਂਚ ਲੰਬਿਤ ਰਹਿਣ ਤੱਕ ਮੁਅੱਤਲ ਕਰ ਦਿੱਤਾ ਹੈ।
ਆਈ. ਜੀ. ਯੂ. ਦੇ ਮੁਖੀ ਬ੍ਰਿਜੇਂਦਰ ਸਿੰਘ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ,‘‘ਭਾਰਤੀ ਗੋਲਫ ਸੰਘ ਆਪਣੀ ਸੰਚਾਲਨ ਪ੍ਰੀਸ਼ਦ ਦੇ ਮੈਂਬਰ ਸੰਦੀਪ ਵਰਮਾ ਨੂੰ ਪੈਰਿਸ ਓਲੰਪਿਕ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਸਮੇਂ ਗੰਭੀਰ ਕੰਮ ਲਈ ਉਸਦੇ ਵਿਰੁੱਧ ਜਾਂਚ ਲੰਬਿਤ ਰਹਿਣ ਤੱਕ ਤੁਰੰਤ ਪ੍ਰਭਾਵ ਨਾਲ ਅਰਥਾਤ 30 ਅਗਸਤ 2024 ਤੋਂ ਮੁਅੱਤਲ ਕਰਦਾ ਹੈ।’’ ਸਿੰਘ ਨੇ ਕਥਿਤ ਰਵੱਈਏ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੇ ਬਿਨਾਂ ਕਿਹਾ ਕਿ ਜਾਂਚ ਵਿਚ ਇਕ ਹਫਤੇ ਤੋਂ 10 ਦਿਨ ਦਾ ਸਮਾਂ ਲੱਗੇਗਾ। ਉਸ ਨੇ ਕਿਹਾ,‘‘ਉਸਦਾ ਕੰਮ ਇੰਨਾ ਗੰਭੀਰ ਹੈ ਕਿ ਉਸ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਅਸੀਂ ਜਾਂਚ ਬਿਠਾ ਦਿੱਤੀ ਹੈ ਤੇ ਇਕ ਹਫਤੇ ਜਾਂ 10 ਦਿਨ ਦੇ ਅੰਦਰ ਸਾਨੂੰ ਰਿਪੋਰਟ ਮਿਲ ਜਾਵੇਗੀ।’’
ਸੂਤਰਾਂ ਦਾ ਕਹਿਣਾ ਹੈ ਕਿ ਵਰਮਾ ਨੇ ਪੈਰਿਸ ਵਿਚ ਉਦਘਾਟਨੀ ਸਮਾਰੋਹ ਦੌਰਾਨ ਭਾਰਤੀ ਓਲੰਪਿਕ ਟੀਮ ਦਾ ਹਿੱਸਾ ਬਣਨ ਲਈ ਕਥਿਤ ਤੌਰ ’ਤੇ ਗਲਤ ਮਾਨਤਾ ਪੱਤਰ ਦਾ ਇਸਤੇਮਾਲ ਕੀਤਾ ਸੀ। ਵਰਮਾ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਵਰਮਾ ਨੇ ਕਿਹਾ,‘‘ਇਹ ਸਾਰੇ ਦੋਸ਼ ਝੂਠੇ ਹਨ। ਮੇਰੇ ਕੋਲ ਉਦਘਾਟਨੀ ਸਮਾਰੋਹ ਵਿਚ ਹਿੱਸਾ ਲੈਣ ਲਈ ਲੋੜੀਂਦੀ ਮਨਜ਼ੂਰੀ ਤੇ ਮਾਨਤਾ ਪੱਤਰ ਸੀ। ਮੇਰਾ ਨਾਂ ਉਨ੍ਹਾਂ ਲੋਕਾਂ ਦੀ ਸੂਚੀ ਵਿਚ ਸੀ ਜਿਹੜੇ ਦਲ ਦਾ ਹਿੱਸਾ ਸਨ ਤੇ ਜਿਨ੍ਹਾਂ ਨੇ ਉਦਘਾਟਨੀ ਸਮਾਰੋਹ ਵਿਚ ਹਿੱਸਾ ਲਿਆ ਸੀ।
ਚੰਡੀਗੜ੍ਹ ਦੇ ਨਿਖਿਲ ਦੀ ਭਾਰਤ ਦੀ U19 ਟੀਮ 'ਚ ਹੋਈ ਚੋਣ, ਹੁਣ ਅੰਤਰਰਾਸ਼ਟਰੀ ਪੱਧਰ 'ਤੇ ਮਾਰੇਗਾ ਚੌਕੇ-ਛੱਕੇ
NEXT STORY