ਵਾਯਨਾਡ- ਬਾਸਿਲ ਥਾਂਪੀ (27 ਵਿਕਟਾਂ 'ਤੇ 5 ਵਿਕਟਾਂ) ਤੇ ਸੰਦੀਪ ਵਾਰੀਅਰ (30 ਦੌੜਾਂ 'ਤੇ 4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਕੇਰਲ ਨੇ ਗੁਜਰਾਤ ਨੂੰ ਰਣਜੀ ਟਰਾਫੀ ਕੁਆਰਟਰ ਫਾਈਨਲ ਦੇ ਤੀਜੇ ਹੀ ਦਿਨ ਵੀਰਵਾਰ ਨੂੰ 113 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਗੁਜਰਾਤ ਮੈਚ ਦੇ ਤੀਜੇ ਦਿਨ 195 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ Àੁੱਤਰਿਆ ਪਰ ਉਸਦੀ ਪਾਰੀ 31.3 ਓਵਰਾਂ ਵਿਚ ਸਿਰਫ 81 ਦੌੜਾਂ 'ਤੇ ਸਿਮਟ ਗਈ। ਥਾਂਪੀ ਨੇ 12 ਓਵਰਾਂ ਵਿਚ 27 ਦੌੜਾਂ 'ਤੇ 5 ਵਿਕਟਾਂ ਤੇ ਵਾਰੀਅਰ ਨੇ 13.3 ਓਵਰਾਂ ਵਿਚ 30 ਦੌੜਾਂ 'ਤੇ 4 ਵਿਕਟਾਂ ਲੈ ਕੇ ਗੁਜਰਾਤ ਦਾ ਬੋਰੀਆ-ਬਿਸਤਰਾ ਗੋਲ ਕਰ ਦਿੱਤਾ। ਗੁਜਰਾਤ ਦੀ ਟੀਮ ਆਪਣੀਆਂ ਚਾਰ ਵਿਕਟਾਂ ਸਿਰਫ 18 ਦੌੜਾਂ 'ਤੇ ਗੁਆਉਣ ਤੋਂ ਬਾਅਦ ਮੁਕਾਬਲੇ ਵਿਚ ਨਹੀਂ ਪਰਤ ਸਕੀ।
ਰਾਜਸਥਾਨ ਰਾਇਲਜ਼ ਦੇ ਮਾਲਕ ਵੇਚਣਗੇ ਹਿੱਸੇਦਾਰੀ
NEXT STORY