ਇੰਦੌਰ- ਪੰਜਾਬ ਵਿਰੁੱਧ ਡਰਾਅ ਰਹੇ ਰਣਜੀ ਟਰਾਫੀ ਏਲੀਟ ਗਰੁੱਪ-ਬੀ ਮੈਚ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਨੇ ਪਹਿਲੀ ਪਾਰੀ ਦੀ 22 ਦੌੜਾਂ ਦੀ ਬੜ੍ਹਤ ਦੇ ਆਧਾਰ 'ਤੇ 3 ਅੰਕ ਹਾਸਲ ਕਰ ਲਏ, ਜਦਕਿ ਪੰਜਾਬ ਨੂੰ ਇਕ ਹੀ ਅੰਕ ਮਿਲਿਆ।
ਪੰਜਾਬ ਨੇ ਪਹਿਲੀ ਪਾਰੀ ਵਿਚ 293 ਦੌੜਾਂ ਬਣਾਈਆਂ, ਜਦਕਿ ਮੱਧ ਪ੍ਰਦੇਸ਼ ਨੇ 315 ਦੌੜਾਂ ਜੋੜੀਆਂ। ਪੰਜਾਬ ਨੇ ਇਕ ਵਿਕਟ 'ਤੇ 127 ਦੌੜਾਂ ਤੋਂ ਅੱਗੇ ਖੇਡਦੇ ਹੋਏ ਦੂਜੀ ਪਾਰੀ 9 ਵਿਕਟਾਂ 'ਤੇ 265 ਦੌੜਾਂ 'ਤੇ ਖਤਮ ਐਲਾਨ ਕੀਤੀ। ਅਭਿਸ਼ੇਕ ਸ਼ਰਮਾ ਨੇ 78 ਤੇ ਕਪਤਾਨ ਮਨਦੀਪ ਸਿੰਘ ਨੇ 65 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਦੇ ਇਲਾਵਾ ਕੋਈ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ। ਮੱਧ ਪ੍ਰਦੇਸ਼ ਲਈ ਈਸ਼ਵਰ ਪਾਂਡੇ ਨੇ 4 ਤੇ ਆਵੇਸ਼ ਖਾਨ ਨੇ 3 ਵਿਕਟਾਂ ਲਈਆਂ। ਜਵਾਬ ਵਿਚ ਮੱਧ ਪ੍ਰਦੇਸ਼ ਨੇ ਇਕ ਵਿਕਟ 'ਤੇ 65 ਦੌੜਾਂ ਬਣਾ ਲਈਆਂ ਸਨ।
ਵਿਸ਼ਵ ਟੀ-20 ਨੂੰ ਹੁਣ ਟੀ-20 ਵਿਸ਼ਵ ਕੱਪ ਦੇ ਨਾਂ ਨਾਲ ਜਾਣਿਆ ਜਾਵੇਗਾ
NEXT STORY