ਰਾਂਚੀ- ਸਲਾਮੀ ਬੱਲੇਬਾਜ਼ਾਂ ਸ਼ੁਭਮਨ ਗਿੱਲ ਅਤੇ ਮਯੰਕ ਅਗਰਵਾਲ ਦੇ ਸੈਂਕੜਿਆਂ ਤੋਂ ਬਾਅਦ ਜਲਜ ਸਕਸੈਨਾ ਦੇ ਕਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਨਾਲ ਭਾਰਤ-ਸੀ ਨੇ ਭਾਰਤ-ਏ ਨੂੰ 232 ਦੌੜਾਂ ਨਾਲ ਹਰਾ ਕੇ ਦੇਵਧਰ ਟਰਾਫੀ ਇਕ ਦਿਨਾ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ । ਭਾਰਤ-ਸੀ ਦੇ ਕਪਤਾਨ ਸ਼ੁਭਮਨ ਗਿੱਲ (142 ਗੇਂਦਾਂ 'ਚ 143 ਦੌੜਾਂ) ਅਤੇ ਟੈਸਟ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ (111 ਗੇਂਦਾਂ 'ਚ 120 ਦੌੜਾਂ) ਨੇ ਪਹਿਲੀ ਵਿਕਟ ਲਈ 226 ਦੌੜਾਂ ਜੋੜੀਆਂ, ਜਿਸ ਤੋਂ ਬਾਅਦ ਸੂਰਿਆ ਕੁਮਾਰ ਯਾਦਵ ਨੇ ਸਿਰਫ 29 ਗੇਂਦਾਂ 'ਚ ਅਜੇਤੂ 72 ਦੌੜਾਂ ਦੀ ਤੂਫਾਨੀ ਪਾਰੀ ਖੇਡੀ । ਭਾਰਤ-ਸੀ ਨੇ 50 ਓਵਰਾਂ 'ਚ 3 ਵਿਕਟਾਂ 'ਤੇ 366 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ । ਇਸ ਤੋਂ ਬਾਅਦ ਆਫ ਸਪਿਨਰ ਜਲਜ ਸਕਸੈਨਾ (41 ਦੌੜਾਂ 'ਤੇ 7 ਵਿਕਟਾਂ) ਦੀ ਜ਼ਬਰਦਸਤ ਗੇਂਦਬਾਜ਼ੀ ਨਾਲ ਭਾਰਤ-ਸੀ ਨੇ ਭਾਰਤ-ਏ ਨੂੰ 29.5 ਓਵਰਾਂ 'ਚ ਸਿਰਫ 134 ਦੌੜਾਂ 'ਤੇ ਢੇਰ ਕਰ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਭਾਰਤ ਸੀ ਵੀਰਵਾਰ ਨੂੰ ਇੱਥੇ ਭਾਰਤ ਏ ਨੂੰ ਹਰਾਉਣ ਵਾਲੀ ਭਾਰਤ ਬੀ ਦੇ ਵਿਚ ਸੋਮਵਾਰ ਨੂੰ ਫਾਈਨਲ ਖੇਡਿਆ ਜਾਵੇਗਾ। ਫਾਈਨਲ ਤੋਂ ਪਹਿਲਾਂ ਇਨ੍ਹਾਂ ਦੋਵਾਂ ਟੀਮਾਂ ਦੇ ਵਿਚ ਸ਼ਨੀਵਾਰ ਨੂੰ ਇੱਥੇ ਆਖਰੀ ਲੀਗ ਮੈਚ ਵੀ ਹੋਵੇਗਾ।
ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦਾ ਗੇਂਦਬਾਜ਼ੀ ਐਕਸ਼ਨ ਜਾਇਜ਼ ਐਲਾਨ
NEXT STORY