ਪੈਰਿਸ— ਡੈਨਮਾਰਕ ਓਪਨ ਦੀ ਉਪ-ਜੇਤੂ ਸਾਇਨਾ ਨੇਹਵਾਲ ਨੇ ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਜੇਤੂ ਸ਼ੁਰੂਆਤ ਕਰਦਿਆਂ ਦੂਸਰੇ ਦੌਰ 'ਚ ਜਗ੍ਹਾ ਬਣਾ ਲਈ ਹੈ। ਪਿਛਲੇ ਹਫਤੇ ਡੈਨਮਾਰਕ ਓਪਨ ਉਪ ਜੇਤੂ ਰਹੀ ਸਾਇਨਾ ਨੇ ਪਹਿਲੇ ਰਾਉਂਡ ਵਿਚ ਜਾਪਾਨ ਦੀ ਸਾਏਨਾ ਕਾਵਾਕਾਮੀ ਨੂੰ 37 ਮਿੰਟ 'ਚ 21-11, 21-11 ਨਾਲ ਹਰਾਇਆ।
ਦੁਨੀਆ ਵਿਚ 10ਵੀਂ ਰੈਂਕਿੰਗ ਦੀ ਸਾਇਨਾ ਦਾ 37ਵੀਂ ਰੈਂਕਿੰਗ ਜਾਪਾਨੀ ਖਿਡਾਰਨ ਖਿਲਾਫ ਇਹ ਪਹਿਲਾ ਮੁਕਾਬਲਾ ਸੀ। ਇਸ ਦੌਰਾਨ ਮਰਦ ਡਬਲ ਵਿਚ ਮਨੁ ਅੱਤਰੀ ਅਤੇ ਬੀ ਸੁਮਿਤ ਰੈੱਡੀ ਨੇ ਕੋਰੀਆ ਦੀ ਜੋੜੀ ਮਿੰਨ ਹਿਯੂਕ ਕਾਂਗ ਅਤੇ ਕਿਮ ਵੋਨ ਹੋ ਨੂੰ ਲਗਾਤਾਰ ਗੇਮਾਂ ਵਿਚ 37 ਮਿੰਟ ਵਿਚ 21-18, 21-17 ਨਾਲ ਹਰਾ ਕੇ ਅਗਲੇ ਦੌਰ ਵਿਚ ਜਗਾ ਬਣਾ ਲਈ ਹੈ।
ਏਸ਼ੀਅਨ ਚੈਂਪੀਅਨ ਟਰਾਫੀ : ਭਾਰਤ ਨੇ ਕੋਰੀਆ ਨੂੰ 4-1 ਨਾਲ ਹਰਾਇਆ
NEXT STORY