ਮਸਕਟ— ਪਿਛਲੀ ਚੈਂਪੀਅਨ ਭਾਰਤ ਨੇ ਮਲੇਸ਼ੀਆ ਤੋਂ ਗੋਲ ਰਹਿਤ ਡਰਾਅ ਖੇਡਣ ਤੇ ਕੋਚ ਹਰਿੰਦਰ ਸਿੰਘ ਦੀ ਨਾਰਾਜ਼ਗੀ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਕੋਰੀਆ ਨੂੰ ਹੀਰੋ ਏਸ਼ੀਅਨ ਚੈਂਪੀਅਨ ਟਰਾਫੀ ਟੂਰਨਾਮੈਂਟ 'ਚ ਬੁੱਧਵਾਰ ਨੂੰ 4-1 ਨਾਲ ਹਰਾ ਦਿੱਤਾ। ਭਾਰਤ ਨੇ ਇਸ ਤਰ੍ਹਾ ਆਪਣੇ ਲੀਗ ਮੁਕਾਬਲੇ 'ਚ 5 ਮੈਚਾਂ 'ਚੋਂ 4 ਜਿੱਤ, ਇਕ ਡਰਾਅ ਦੇ ਨਾਲ 13 ਅੰਕਾਂ ਹਾਸਲ ਕੀਤੇ। ਕੋਰੀਆਈ ਟੀਮ ਇਸ ਹਾਰ ਦੇ ਨਾਲ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ ਹੋ ਗਿਆ। ਇਸ ਤੋਂ ਪਹਿਲਾਂ ਪਾਕਿਸਤਾਨ ਤੇ ਜਾਪਾਨ ਨੇ 1-1 ਨਾਲ ਡਰਾਅ ਖੇਡਿਆ। ਭਾਰਤ, ਮਲੇਸ਼ੀਆ, ਪਾਕਿਸਤਾਨ ਤੇ ਜਾਪਾਨ ਦੀ ਟੀਮਾਂ ਸੈਮੀਫਾਈਨਲ 'ਚ ਪਹੁੰਚ ਗਈਆਂ ਹਨ।
ਟੀ20 : ਪਾਕਿ ਦੀ ਆਸਟਰੇਲੀਆ 'ਤੇ ਸ਼ਾਨਦਾਰ ਜਿੱਤ
NEXT STORY